ਬੰਦੇ ਨੇ ਦਿੱਤਾ ਬੱਚੇ ਨੂੰ ਜਨਮ

ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਡੈਨੀ ਨੇ ਖੁਦ ਨੂੰ ਟਰਾਂਸਜੈਂਡਰ ਅਤੇ ਨਾਨ-ਬਾਇਨਰੀ ਦੱਸਿਆ ਹੈ ਅਤੇ ਕਿਹਾ ਕਿ ਸਾਨੂੰ ਕਿਸੇ ਦੇ ਸਰੀਰ, ਉਸ ਦੀ ਬਣਤਰ ਉਤੇ ਟਿੱਪਣੀ ਨਹੀਂ ਕਰਨੀ ਚਾਹੀਦੀ। ਕਿਉਂਕਿ ਅਜਿਹੇ ਲੋਕ ਬਹੁਤ ਔਖੇ ਦੌਰ ਵਿੱਚੋਂ ਗੁਜ਼ਰ ਰਹੇ ਹੁੰਦੇ ਹਨ।

ਡੈਨੀ ਨੇ 2020 ਵਿੱਚ ਬੱਚੇ ਨੂੰ ਜਨਮ ਦਿੱਤਾ ਸੀ। ਫਿਰ ਉਸ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ-ਬੱਚਾ ਘਰ ਵਿੱਚ ਹੀ ਪੈਦਾ ਹੋਇਆ ਹੈ। ਹਾਲ ਹੀ ‘ਚ ਇਕ ਟੀਵੀ ਸ਼ੋਅ ‘ਚ ਉਸ ਨੂੰ ਮਾਂ ਕਹਿ ਕੇ ਬੁਲਾਏ ਜਾਣ ਉਤੇ ਉਹ ਗੁੱਸੇ ‘ਚ ਆ ਗਿਆ। ਉਸ ਨੇ ਕਿਹਾ – ਮੈਂ ਮਾਂ ਦੇ ਰੂਪ ਵਿੱਚ ਪਛਾਣ ਨਹੀਂ ਰੱਖਦਾ।

ਕੀ ਬੱਚਾ ਪੈਦਾ ਕਰਨ ਲਈ ਮਾਂ ਸ਼ਬਦ ਦਾ ਹੋਣਾ ਜ਼ਰੂਰੀ ਹੈ? ਸ਼ੋਅ ਦੇ ਹੋਸਟ ਡਾ. ਫਿਲ ਨੇ ਉਨ੍ਹਾਂ ਨੂੰ ਦੱਸਿਆ ਕਿ ਨਾਨ ਪਾਇਨਰੀ ਲੋਕਾਂ ਲਈ ਹੁਣ ਟ੍ਰਾਂਸ ਇੰਕਲੂਸਿਵ, ਪਰਸਨ ਵਿਦ ਯੂਟਰਸ, ਬਰਥਿੰਗ ਪਰਸਨ ਵਰਗੇ ਸ਼ਬਦ ਵਰਤੇ ਜਾ ਰਹੇ ਹਨ।

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਨਾਨ-ਬਾਇਨਰੀ ਲੋਕ ਕੀ ਹਨ? ਇਸ ਨੂੰ ਇੰਜ ਸਮਝੋ ਕਿ ਇੱਕ ਸਰੀਰ ਵਿੱਚ ਆਦਮੀ ਅਤੇ ਔਰਤ ਦੋਵਾਂ ਹੋਣਾ ਹੈ। ਜਿਵੇਂ ਇਕ ਬੱਚਾ ਪੈਦਾ ਹੋਇਆ, ਉਸ ਦੇ ਗੁਪਤ ਅੰਗ ਨੂੰ ਦੇਖ ਕੇ ਡਾਕਟਰਾਂ ਨੇ ਦੱਸਿਆ ਕਿ ਉਹ ਮੇਲ ਹੈ।

ਪਰ ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਗਿਆ, ਉਸ ਦੀ ਬਾਡੀ ਲੈਂਗੂਏਜ, ਉਸ ਦੇ ਤੁਰਨ-ਫਿਰਨ ਦਾ ਢੰਗ, ਗੱਲਬਾਤ ਕਰਨ ਦਾ ਸਟਾਈਲ, ਉਸ ਦੀ ਰੁਚੀ, ਕੱਪੜੇ ਪਹਿਨਣ ਦਾ ਤਰੀਕਾ, ਸਭ ਕੁੜੀਆਂ ਵਰਗਾ ਹੋਣ ਲੱਗਾ। ਉਸ ਦੇ ਬੋਲ ਵੀ ਇਹੋ ਜਿਹੇ ਹੋਣ ਲੱਗੇ। ਹੌਲੀ-ਹੌਲੀ ਉਸ ਵਿਚ ਔਰਤਾਂ ਦੇ ਗੁਣ ਜ਼ਿਆਦਾ ਪ੍ਰਗਟ ਹੋਣ ਲੱਗੇ। ਇਹ ਵਿਅਕਤੀ ਸਰੀਰਕ ਤੌਰ ‘ਤੇ ਮੇਲ ਹੈ, ਪਰ ਆਪਣੇ ਆਪ ਨੂੰ ਔਰਤ ਮਹਿਸੂਸ ਕਰਦਾ ਹੈ। ਡੈਨੀ ਦਾ ਵੀ ਇਹੀ ਹਾਲ ਹੈ।

Leave a Reply

Your email address will not be published. Required fields are marked *

View in English