ਬੰਗਲਾਦੇਸ਼ ‘ਚ 2 ਰੇਲਗੱਡੀਆਂ ਦੀ ਟੱਕਰ ,15 ਲੋਕਾਂ ਦੀ ਗਈ ਜਾਨ , 100 ਤੋਂ ਵੱਧ ਜ਼ਖ਼ਮੀ

ਫੈਕਟ ਸਮਾਚਾਰ ਸੇਵਾ

ਢਾਕਾ, ਅਕਤੂਬਰ 23

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਕੋਲ ਕਿਸ਼ੋਰਗੰਜ ਵਿੱਚ ਇੱਕ ਯਾਤਰੀ ਰੇਲਗੱਡੀ ਅਤੇ ਇੱਕ ਮਾਲ ਗੱਡੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ‘ਚ ਦਰਜਨ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਟੱਕਰ ‘ਚ ਕਈ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਹਾਦਸਾ ਢਾਕਾ ਤੋਂ ਕਰੀਬ 80 ਕਿਲੋਮੀਟਰ ਦੂਰ ਭੈਰਬ ਵਿੱਚ ਹੋਇਆ।

ਜਾਣਕਾਰੀ ਮੁਤਾਬਕ ਢਾਕਾ ਤੋਂ ਜਾ ਰਹੀ ਗੋਧੂਲੀ ਐਕਸਪ੍ਰੈੱਸ ਚਟੋਗਰਾਮ ਵੱਲ ਜਾ ਰਹੀ ਮਾਲ ਗੱਡੀ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਦੇਸ਼ ਦੇ ਹੋਰ ਹਿੱਸਿਆਂ ਲਈ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਥਾਨਕ ਮੀਡੀਆ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਦੱਸਿਆ ਕਿ ਹਾਦਸੇ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਟਰੇਨ ਦੇ ਹੇਠਾਂ ਅਜੇ ਵੀ ਕਈ ਲੋਕ ਫਸੇ ਹੋਏ ਹਨ।

ਭੈਰਬ ਦੇ ਇੱਕ ਅਧਿਕਾਰੀ ਸਾਦੀਕੁਰ ਰਹਿਮਾਨ ਨੇ ਦੱਸਿਆ ਕਿ ਅਸੀਂ 15 ਲਾਸ਼ਾਂ ਬਰਾਮਦ ਕੀਤੀਆਂ ਹਨ, ਕਈ ਜ਼ਖਮੀ ਅਜੇ ਵੀ ਫਸੇ ਹੋਏ ਹਨ। ਉਸ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਲਾਸ਼ਾਂ ਅਜੇ ਵੀ ਡੱਬਿਆਂ ਦੇ ਹੇਠਾਂ ਦੱਬੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਘੱਟੋ-ਘੱਟ 100 ਲੋਕ ਜ਼ਖਮੀ ਹੋਏ ਹਨ।

ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਈ ਜ਼ਖਮੀ ਡੱਬਿਆਂ ਦੇ ਹੇਠਾਂ ਦੱਬੇ ਹੋਏ ਹਨ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਸਥਾਨਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਰਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

Leave a Reply

Your email address will not be published. Required fields are marked *

View in English