ਬ੍ਰਾਜ਼ੀਲ ‘ਚ ਜਹਾਜ਼ ਹੋਇਆ ਕਰੈਸ਼, 12 ਲੋਕਾਂ ਦੀ ਮੌਤ

ਫੈਕਟ ਸਮਾਚਾਰ ਸੇਵਾ

ਰੀਓ , ਅਕਤੂਬਰ 30

ਡੀ ਜਨੇਰੀਓ ਬ੍ਰਾਜ਼ੀਲ ‘ਚ ਇਕ ਭਿਆਨਕ ਜਹਾਜ਼ ਹਾਦਸਾ ਹੋਇਆ ਹੈ , ਜਿਸ ‘ਚ ਲੱਗਭਗ 12 ਲੋਕਾਂ ਦੀ ਮੌਤ ਹੋ ਗਈ ਹੈ। ਬ੍ਰਾਜ਼ੀਲ ਦੇ ਅਮੇਜ਼ਨ ਖੇਤਰ ‘ਚ ਐਤਵਾਰ ਸਵੇਰੇ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਦੱਸਿਆ ਕਿ ਜਹਾਜ਼ ‘ਚ ਸਵਾਰ 12 ਲੋਕਾਂ ਦੀ ਮੌਤ ਹੋ ਗਈ।

ਗਵਰਨਰ ਗਲੈਡਸਨ ਕੈਮਲੀ ਦੇ ਪ੍ਰੈਸ ਦਫਤਰ ਨੇ ਕਿਹਾ ਕਿ ਜਹਾਜ਼ ਏਕਰ ਰਾਜ ਦੀ ਰਾਜਧਾਨੀ ਰੀਓ ਬ੍ਰਾਂਕੋ ਦੇ ਮੁੱਖ ਹਵਾਈ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਹਾਦਸੇ ਤੋਂ ਬਾਅਦ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ‘ਚ ਜੰਗਲ ‘ਚ ਸੜਦਾ ਮਲਬਾ ਦਿਖਾਈ ਦੇ ਰਿਹਾ ਹੈ।

Leave a Reply

Your email address will not be published. Required fields are marked *

View in English