ਬੌਬੀ ਦਿਓਲ ਦੀ ਖਲਨਾਇਕੀ ਦੀ ਗੂੰਜ ਹੁਣ ਸਾਊਥ ਸਿਨੇਮਾ ਤੱਕ

ਫੈਕਟ ਸਮਾਚਾਰ ਸੇਵਾ

ਮੁੰਬਈ, ਦਸੰਬਰ 24

OTT ਨੇ ਕਾਬਿਲ ਅਭਿਨੇਤਾ ਬੌਬੀ ਦਿਓਲ ਨੂੰ ਨਵਾਂ ਜੀਵਨਦਾਨ ਦਿੱਤਾ ਹੈ। ਬੌਬੀ ਨੇ ‘ਆਸ਼ਰਮ’ ਵੈੱਬ ਸੀਰੀਜ਼ ਅਤੇ ਫਿਲਮ ‘ਲਵ ਹੋਸਟਲ’ ‘ਚ ਓਟੀਟੀ ‘ਤੇ ਖਤਰਨਾਕ ਖਲਨਾਇਕ ਦੀ ਭੂਮਿਕਾ ਨਿਭਾਈ ਸੀ, ਜਿਸ ਦੀ ਗੂੰਜ ਦੱਖਣੀ ਭਾਰਤ ਤੱਕ ਪਹੁੰਚ ਚੁੱਕੀ ਹੈ। ਬੌਬੀ ਦਿਓਲ ਹੁਣ ਆਪਣੀ ਪਹਿਲੀ ਦੱਖਣ ਭਾਰਤੀ ਫਿਲਮ ਕਰਨ ਜਾ ਰਹੇ ਹਨ। ‘ਹਰੀ ਹਾਰਾ ਵੀਰਾ ਮੱਲੂ’ ਨਾਂ ਦੀ ਇਸ ਫਿਲਮ ‘ਚ ਉਹ ਪਵਨ ਕਲਿਆਣ ਅਤੇ ਨਿਧੀ ਅਗਰਵਾਲ ਦੀ ਜੋੜੀ ਦਾ ਜਿਊਣਾ ਮੁਸ਼ਕਲ ਕਰਨ ਜਾ ਰਹੇ ਹਨ। ਇਤਿਹਾਸਕ ਪਿਛੋਕੜ ‘ਤੇ ਬਣਨ ਜਾ ਰਹੀ ਇਸ ਫਿਲਮ ‘ਚ ਬੌਬੀ ਦਾ ਕਿਰਦਾਰ ਕਾਫੀ ਖਤਰਨਾਕ ਹੋਣ ਵਾਲਾ ਹੈ।

ਜਾਣਕਾਰੀ ਮੁਤਾਬਕ ਬੌਬੀ ਦਿਓਲ ਇਸ ਫਿਲਮ ‘ਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਕਿਰਦਾਰ ‘ਚ ਨਜ਼ਰ ਆਉਣਗੇ ਅਤੇ ਉਨ੍ਹਾਂ ਨੇ ਹੈਦਰਾਬਾਦ ‘ਚ ਇਸਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ 17ਵੀਂ ਸਦੀ ਦੇ ਥੋਟਾ ਥਰਾਣੀ ਵਲੋਂ ਤਿਆਰ ਕੀਤਾ ਗਿਆ ਇੱਕ ਵਿਸ਼ਾਲ ‘ਦਰਬਾਰ’ ਸੈੱਟ ਤਿਆਰ ਕੀਤਾ ਗਿਆ ਹੈ। ਇਸ ਦਰਬਾਰ ਵਿੱਚ ਪਵਨ ਕਲਿਆਣ ਅਤੇ ਬੌਬੀ ਦਿਓਲ ਦੇ ਅਹਿਮ ਸੀਨ ਸ਼ੂਟ ਕੀਤੇ ਜਾਣਗੇ। ਇਸ ਦੇ ਲਈ ਮੇਕਰਸ ਨੇ ਸੋਸ਼ਲ ਮੀਡੀਆ ‘ਤੇ ਇਕ ਖਾਸ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ‘ਚ ਫਿਲਮ ‘ਹਰੀ ਹਾਰਾ ਵੀਰਾ ਮੱਲੂ’ ਦੀ ਟੀਮ ਬੌਬੀ ਦਾ ਸਵਾਗਤ ਕਰਦੀ ਨਜ਼ਰ ਆ ਰਹੀ ਹੈ।

Leave a Reply

Your email address will not be published. Required fields are marked *

View in English