ਫੈਕਟ ਸਮਾਚਾਰ ਸੇਵਾ
ਮੁੰਬਈ , ਫਰਵਰੀ 7
ਏਕਤਾ ਕਪੂਰ ਦੇ ਸੁਪਰ ਨੈਚੁਰਲ ਸ਼ੋਅ ‘ਨਾਗਿਨ 6’ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਸੀਰੀਅਲ ‘ਚ ਤੇਜਸਵੀ ਪ੍ਰਕਾਸ਼ ਦੇ ਡਬਲ ਰੋਲ ਤੇ ਐਕਟਿੰਗ ਨੇ ਲੋਕਾਂ ਦਾ ਕਾਫੀ ਮਨੋਰੰਜਨ ਕੀਤਾ ਹੈ। ਇਸ ਨੂੰ ਮਨੋਰੰਜਕ ਬਣਾਈ ਰੱਖਣ ਲਈ ਇਸ ਸ਼ੋਅ ਵਿੱਚ ਕਈ ਟਵਿਸਟ ਦਿੱਤੇ ਗਏ। ਸ਼ੋਅ ‘ਚ ਸਮੇਂ-ਸਮੇਂ ‘ਤੇ ਕਈ ਹੋਰ ਕਲਾਕਾਰਾਂ ਦੀ ਐਂਟਰੀ ਦਿਖਾਈ ਗਈ, ਤਾਂ ਜੋ ਕਹਾਣੀ ਨੂੰ ਨਵਾਂ ਮੋੜ ਦਿੱਤਾ ਜਾ ਸਕੇ।
ਆਫ ਏਅਰ ਹੋਵੇਗਾ ‘ਨਾਗਿਨ 6’?
‘ਨਾਗਿਨ 6’ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਹੈ ਕਿ ਇਹ ਸ਼ੋਅ ਆਫ ਏਅਰ ਹੋਣ ਵਾਲਾ ਹੈ। ਹਾਲਾਂਕਿ ਮੇਕਰਸ ਵਲੋਂ ਇਸ ‘ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਸ਼ੋਅ ਨੂੰ ਅਪ੍ਰੈਲ ਤਕ ਐਕਸਟੈਂਸ਼ਨ ਮਿਲ ਗਿਆ ਹੈ। ਦੂਜੇ ਪਾਸੇ ਇਸ ਸੀਰੀਅਲ ਨੂੰ ਟੀਆਰਪੀ ਦੀ ਰੇਸ ‘ਚ ਉੱਪਰ ਲਿਆਉਣ ਲਈ ਮੇਕਰਸ ਨੇ ਨਵੀਂ ਐਂਟਰੀ ਪਲਾਨ ਬਣਾਇਆ ਹੈ, ਜਿਸ ਦੀ ਸ਼ੂਟਿੰਗ ਹਾਲ ਹੀ ‘ਚ ਹੋਈ ਹੈ। ਹੁਣ ਪ੍ਰੋਮੋ ਵੀ ਸਾਹਮਣੇ ਆ ਗਿਆ ਹੈ। ਮੇਕਰਸ ਨੇ ‘ਨਾਗਿਨ 6’ ਦਾ ਪ੍ਰੋਮੋ ਸਾਂਝਾ ਕੀਤਾ ਹੈ, ਜਿਸ ਵਿੱਚ ਅਦਾ ਖਾਨ, ਤੇਜਸਵੀ ਪ੍ਰਕਾਸ਼, ਅਨੀਤਾ ਹਸਨੰਦਾਨੀ ਤੇ ਮਹਿਕ ਚਹਿਲ ਤੋਂ ਇਲਾਵਾ ਰਹੱਸਮਈ ਸ਼ਕਤੀਆਂ ਵਾਲੀ ਇਕ ਨਾਗਿਨ ਹੈ। ਪਰ ਇਸ ਨਾਗਿਨ ਚਿਹਰਾ ਨਹੀਂ ਦਿਖਾਇਆ ਗਿਆ, ਜਿਸ ਕਾਰਨ ਸਸਪੈਂਸ ਬਣਿਆ ਹੋਇਆ ਹੈ।
ਦਰਸ਼ਕਾਂ ਦਾ ਮੰਨਣਾ ਹੈ ਕਿ ਇਹ ਨਵੀਂ ਐਂਟਰੀ ਸੁੰਬਲ ਤੌਕੀਰ ਖਾਨ ਜਾਂ ਟੀਨਾ ਦੱਤਾ ਹੈ। ਕੁਝ ਪ੍ਰਸ਼ੰਸਕਾਂ ਦਾ ਇਹ ਵੀ ਕਹਿਣਾ ਹੈ ਕਿ ਮੌਨੀ ਰਾਏ ਸ਼ੋਅ ਦੀ ਨਵੀਂ ਨਾਗਿਨ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਏਕਤਾ ਕਪੂਰ ਨੇ ‘ਨਾਗਿਨ 6’ ਨੂੰ ਹਿੱਟ ਬਣਾਉਣ ਲਈ ਤੇਜਸਵੀ ਪ੍ਰਕਾਸ਼ ਦਾ ਧੰਨਵਾਦ ਕੀਤਾ ਸੀ। ਇਸ ਦੇ ਨਾਲ ਹੀ ਐਲਾਨ ਕੀਤਾ ਕਿ ਪਿਛਲੇ ਸੀਜ਼ਨ ਦੀ ਤਰ੍ਹਾਂ ਇਸ ਵਾਰ ਵੀ ਉਹ ਬਿੱਗ ਬੌਸ ਦੇ ਅਗਲੇ ਪ੍ਰੋਜੈਕਟ ਲਈ ਆਪਣੇ ਅਦਾਕਾਰ ਦੀ ਚੋਣ ਕਰੇਗੀ। ਅਜਿਹੇ ‘ਚ ਜਿੱਥੇ ਨਿਮਰਤ (ਨਿਮ੍ਰਿਤ ਕੌਰ ਆਹਲੂਵਾਲੀਆ) ਨੂੰ ਐੱਲ.ਐੱਸ.ਡੀ. ਫਿਲਮ ਦੀ ਪੇਸ਼ਕਸ਼ ਕੀਤੀ ਗਈ ਸੀ, ਉੱਥੇ ਹੀ ਸੁੰਬਲ ਨੂੰ ਨਾਗਿਨ ਸੀਰੀਜ਼ ‘ਚ ਰੋਲ ਦੇਣ ਦੀ ਵੀ ਚਰਚਾ ਸੀ।







