ਯੂਪੀ ਦੇ ਬਿਜਨੌਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਇਕ ਟਰੈਕਟਰ ਰਹੱਸਮਈ ਤਰੀਕੇ ਨਾਲ ਸ਼ੀਸ਼ੇ ਤੋੜ ਕੇ ਜੁੱਤੀਆਂ ਦੇ ਸ਼ੋਅਰੂਮ ‘ਚ ਦਾਖਲ ਹੁੰਦਾ ਦੇਖਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਡਰਾਈਵਰ ਵੀ ਟਰੈਕਟਰ ‘ਤੇ ਨਹੀਂ ਸੀ। ਇਸ ਘਟਨਾ ਨੂੰ ਲੈ ਕੇ ਸ਼ੋਅਰੂਮ ਦੇ ਸਟਾਫ ‘ਚ ਹੜਕੰਪ ਮੱਚ ਗਿਆ। ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਟਰੈਕਟਰ ਨੂੰ ਬੰਦ ਕਰਵਾਇਆ। ਟਰੈਕਟਰ ਰੁਕਣ ‘ਤੇ ਮੁਲਾਜ਼ਮਾਂ ਨੇ ਸੁੱਖ ਦਾ ਸਾਹ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਘਟਨਾ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਗਿਆ ਤਾਂ ਘਟਨਾ ਦੇ ਸਮੇਂ ਟਰੈਕਟਰ ‘ਤੇ ਕੋਈ ਵੀ ਡਰਾਈਵਰ ਮੌਜੂਦ ਨਹੀਂ ਸੀ। ਵੀਡੀਓ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇੰਚਾਰਜ ਇੰਸਪੈਕਟਰ ਕੋਤਵਾਲੀ ਨਗਰ ਨਰਿੰਦਰ ਗੌੜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰੇ ‘ਚ ਨਜ਼ਰ ਆ ਰਿਹਾ ਹੈ ਕਿ ਟਰੈਕਟਰ ਆਪਣੇ ਆਪ ਸਟਾਰਟ ਹੋ ਕੇ ਸ਼ੋਅਰੂਮ ‘ਚ ਦਾਖਲ ਹੋਇਆ।ਘਟਨਾ ਦੀ ਗੱਲ ਕਰੀਏ ਤਾਂ ਇਸ ‘ਤੇ ਕੋਈ ਡਰਾਈਵਰ ਵੀ ਮੌਜੂਦ ਨਹੀਂ ਸੀ।







