ਫੈਕਟ ਸਮਾਚਾਰ ਸੇਵਾ
ਜੰਮੂ , ਜੁਲਾਈ 20
ਅਦਾਕਾਰਾ ਸਾਰਾ ਅਲੀ ਖਾਨ ਸ਼੍ਰੀ ਅਮਰਨਾਥ ਯਾਤਰਾ ‘ਤੇ ਪਹੁੰਚੀ ਹੈ। ਪਵਿੱਤਰ ਯਾਤਰਾ ‘ਤੇ ਆਈ ਸਾਰਾ ਦੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ ‘ਚ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਾਬਾ ਬਰਫਾਨੀ ਦੀ ਯਾਤਰਾ ਪੂਰੀ ਕੀਤੀ ਹੈ।
ਅਭਿਨੇਤਰੀ ਸਾਰਾ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਤੋਂ ਬਾਅਦ ਹੇਠਾਂ ਜਾਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਆਪਣੀ ਟੀਮ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਘਿਰੀ ਨਜ਼ਰ ਆ ਰਹੀ ਹੈ। ਉਸਨੇ ਮੈਚਿੰਗ ਪੈਂਟ ਦੇ ਨਾਲ ਇੱਕ ਫਿਰੋਜ਼ੀ ਜੈਕੇਟ ਅਤੇ ਉਸਦੇ ਗਲੇ ਵਿੱਚ ਇੱਕ ਲਾਲ ਚੁੰਨੀ ਪਾਈ ਹੋਈ ਸੀ। ਉਸ ਨੇ ਆਪਣੇ ਮੱਥੇ ‘ਤੇ ਲਾਲ ਟਿੱਕਾ ਵੀ ਲਗਾਇਆ ਹੈ।







