ਬਾਗੇਸ਼ਵਰ ਬਾਬਾ ਦਾ ਵੱਡਾ ਬਿਆਨ : ‘ਭਾਰਤ ਹੀ ਨਹੀਂ ਪਾਕਿਸਤਾਨ ਨੂੰ ਵੀ ਹਿੰਦੂ ਰਾਸ਼ਟਰ ਬਣਾਵਾਂਗੇ’

ਫੈਕਟ ਸਮਾਚਾਰ ਸੇਵਾ

ਗੁਜਰਾਤ , ਮਈ 29

ਪੰਡਿਤ ਧੀਰੇਂਦਰ ਸ਼ਾਸਤਰੀ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਹਾਲ ਹੀ ‘ਚ ਬਾਗੇਸ਼ਵਰ ਬਾਬਾ ਵਲੋਂ ‘ਪਾਗਲ’ ਸ਼ਬਦ ਦੀ ਵਰਤੋਂ ਨੂੰ ਲੈ ਕੇ ਬਿਹਾਰ ‘ਚ ਹੰਗਾਮਾ ਹੋਇਆ ਸੀ। ਇਸ ਦੇ ਨਾਲ ਹੀ ਹੁਣ ਉਨ੍ਹਾਂ ਦਾ ਇੱਕ ਹੋਰ ਬਿਆਨ ਵਾਇਰਲ ਹੋ ਰਿਹਾ ਹੈ। ਦਰਅਸਲ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਇਨ੍ਹੀਂ ਦਿਨੀਂ ਗੁਜਰਾਤ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਸੂਰਤ ‘ਚ ਹਿੰਦੂ ਰਾਸ਼ਟਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਗੁਜਰਾਤ ਦੇ ਲੋਕਾਂ ਨੂੰ ‘ਪਾਗਲ’ ਕਹਿ ਕੇ ਸੰਬੋਧਨ ਕੀਤਾ। ਪਰ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਇਸ ਬਿਆਨ ‘ਤੇ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚਿਆ ਹੋਇਆ ਹੈ।

ਦਰਅਸਲ ਅਹਿਮਦਾਬਾਦ ਦੇ ਵਟਵਾ ‘ਚ ਆਯੋਜਿਤ ਦੇਵਕੀ ਨੰਦਨ ਠਾਕੁਰ ਦੀ ਸ਼ਿਵਪੁਰਾਣ ਕਥਾ ਵਿਚ ਧੀਰੇਂਦਰ ਸ਼ਾਸਤਰੀ ਨੇ ਗੁਜਰਾਤ ਦੇ ਪਾਗਲੋ ਕਿਵੇਂ ਹੋ , ਕਹਿ ਕੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਗੁਜਰਾਤ ਨੂੰ ਸ਼ਰਧਾ ਦੀ ਧਰਤੀ ਕਹਿ ਕੇ ਮੱਥਾ ਵੀ ਟੇਕਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਇਸ ਦੌਰਾਨ ਭਾਰਤ ਨੂੰ ਹੀ ਨਹੀਂ ਸਗੋਂ ਪਾਕਿਸਤਾਨ ਨੂੰ ਵੀ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਹੀ। ਹੁਣ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਲਗਾਤਾਰ ਚਰਚਾ ਹੋ ਰਹੀ ਹੈ।

Leave a Reply

Your email address will not be published. Required fields are marked *

View in English