ਫਿਰੋਜ਼ਪੁਰ ‘ਚ ਆਈਸਕ੍ਰੀਮ ਨੂੰ ਲੈ ਕੇ ਚੱਲੀਆਂ ਗੋਲੀਆਂ

ਫੈਕਟ ਸਮਾਚਾਰ ਸੇਵਾ

ਫਿਰੋਜ਼ਪੁਰ , ਅਕਤੂਬਰ 26

ਸਥਾਨਕ ਮੱਲਾਂਵਾਲ ਰੋਡ ‘ਤੇ ਨਵੇਂ ਬਣੇ ਆਈਸਕ੍ਰੀਮ ਪਾਰਲਰ ‘ ਗਿਆਨੀ ਆਈਸਕ੍ਰੀਮ’ ਵਿਖੇ ਆਰਡਰ ਵਿਚ ਹੋਈ ਦੇਰੀ ਨੂੰ ਲੈ ਕੇ ਦੁਕਾਨਦਾਰ ਅਤੇ ਗਾਹਕ ਵਿਚਕਾਰ ਤਕਰਾਰ ਇੰਨੀਵੱਧ ਗਈ ਕਿ ਝਗੜਾ ਗੋਲੀਬਾਰੀ ਵਿੱਚ ਬਦਲ ਗਿਆ। ਗੋਲੀਬਾਰੀ ਦੀ ਘਟਨਾ ਵਿੱਚ ਪਾਰਲਰ ਮਾਲਕ ਤੇ ਇੱਕ ਔਰਤ ਨੂੰ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਆਈਸਕ੍ਰੀਮ ਪਾਰਲਰ ਮਾਲਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਫ਼ਿਰੋਜ਼ਪੁਰ ਦੇ ਮੱਲਾਂਵਾਲਾ ਰੋਡ ’ਤੇ ਇਕ ਪਰਿਵਾਰ ਆਈਸ ਕਰੀਮ ਖਾਣ ਲਈ ਨਵੇਂ ਖੁੱਲ੍ਹੇ ਆਈਸ ਪਾਰਲਰ ’ਤੇ ਪਹੁੰਚਿਆ ਸੀ, ਜਿੱਥੇ ਆਈਸਕ੍ਰੀਮ ਨੂੰ ਲੈ ਕੇ ਦੁਕਾਨਦਾਰ ਅਤੇ ਗਾਹਕ ਵਿਚਕਾਰ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਗੋਲੀਆਂ ਚੱਲਣ ਲੱਗ ਪਈਆਂ | ਦੋਵਾਂ ਪਾਸਿਆਂ ਤੋਂ ਗੋਲੀਬਾਰੀ ਕੀਤੀ ਗਈ। ਇਸ ਘਟਨਾ ਵਿੱਚ ਆਈਸਕ੍ਰੀਮ ਖਾਣ ਆਈ ਪਰਿਵਾਰ ਦੀ ਇੱਕ ਔਰਤ ਅਤੇ ਇੱਕ ਆਈਸਕ੍ਰੀਮ ਪਾਰਲਰ ਮਾਲਕ ਗੰਭੀਰ ਜ਼ਖ਼ਮੀ ਹੋ ਗਏ।

ਮੌਕੇ ‘ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਖੁਸ਼ਪ੍ਰੀਤ ਚੌਧਰੀ ਪੁੱਤਰ ਬਲਵੀਰ ਚੌਧਰੀ ਵਾਸੀ ਇੱਛੇ ਵਾਲਾ ਰੋਡ ਫ਼ਿਰੋਜ਼ ਪੁਰ ਸ਼ਹਿਰ ਨੇ ਗਿਆਨੀ ਆਈਸ ਕਰੀਮ ਦੇ ਨਾਮ ‘ਤੇ ਸਥਾਨਕ ਐੱਚ ਐਮ ਸਕੂਲ ਨੇੜੇ ਨਵੀਂ ਦੁਕਾਨ ਖੋਲੀ ਹੈ। ਬੁੱਧਵਾਰ ਰਾਤ ਕਰੀਬ 10.30 ਵਜੇ ਸਰਬਪ੍ਰੀਤ ਖੰਨਾ ਪੁੱਤਰ ਰਾਜਿੰਦਰ ਕੁਮਾਰ ਖੰਨਾ ਵਾਸੀ ਫ਼ਿਰੋਜ਼ ਪੁਰ ਸ਼ਹਿਰ ਆਪਣੀ ਪਤਨੀ ਕਿਰਤੀ ਖੰਨਾ ਅਤੇ ਆਪਣੇ ਬੇਟੇ ਅਯੁਸ ਖੰਨਾ ਨਾਲ ਉਕਤ ਦੁਕਾਨ ‘ ਤੇ ਆਈਸ ਕਰੀਮ ਲੈਣ ਆਏ ਸਨ। ਦੁਕਾਨ ‘ ਤੇ ਗਾਹਕ ਜਿਆਦਾ ਹੋਣ ਕਾਰਨ ਆਈਸ ਕਰੀਮ ਦੇਣ ਵਿੱਚ ਦੇਰੀ ਹੋਣ ਕਾਰਨ ਸਰਬਪ੍ਰੀਤ ਖੰਨਾ ਅਤੇ ਦੁਕਾਨ ਦੇ ਮਾਲਕ ਖੁਸਪ੍ਰੀਤ ਚੌਧਰੀ ਨਾਲ ਆਪਸੀ ਤਕਰਾਰ ਹੋ ਗਈ। ਦੋਨਾਂ ਧਿਰਾਂ ਕੋਲ ਆਪਣੇ ਆਪਣੇ ਲਾਇਸੰਸੀ ਪਿਸਟਲ ਸਨ। ਤਕਰਾਰ ਦੌਰਾਨ ਗੋਲੀ ਚੱਲਣ ਕਾਰਨ ਸਰਬਪ੍ਰੀਤ ਖੰਨਾ ਦੀ ਪਤਨੀ ਕੀਰਤੀ ਖੰਨਾ ਅਤੇ ਦੁਕਾਨ ਦੇ ਮਾਲਿਕ ਖੁਸਪ੍ਰੀਤ ਚੌਧਰੀ ਨੂੰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਦੋਨਾਂ ਧਿਰਾਂ ਦੇ ਜਖਮੀਆਂ ਨੂੰ ਬਾਗੀ ਹਸਪਤਾਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਦਾਖਲ ਕਰਾਇਆ ਗਿਆ ਹੈ। ਇਸ ਦੌਰਾਨ ਰਾਤ ਕਰੀਬ 1.00 ਵਜੇ ਖੁਸ਼ਪ੍ਰੀਤ ਚੌਧਰੀ ਨੂੰ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ।

Leave a Reply

Your email address will not be published. Required fields are marked *

View in English