ਫੈਕਟ ਸਮਾਚਾਰ ਸੇਵਾ
ਜੂਨ 20
ਆਮ ਤੌਰ ‘ਤੇ ਅੱਡੀਆਂ ਦੇ ਫਟਣ ਦੀ ਸਮੱਸਿਆ ਹੁੰਦੀ ਹੈ। ਇਹ ਸਿਰਫ਼ ਮੌਸਮ ‘ਤੇ ਨਿਰਭਰ ਨਹੀਂ ਕਰਦਾ, ਸਗੋਂ ਪੌਸ਼ਟਿਕਤਾ ਦੀ ਕਮੀ, ਥਾਇਰਾਈਡ ਅਤੇ ਹੋਰ ਬਿਮਾਰੀਆਂ ਵੀ ਫੱਟੀਆਂ ਅੱਡੀ ਲਈ ਜ਼ਿੰਮੇਵਾਰ ਹਨ। ਦੂਜੇ ਪਾਸੇ ਇਨ੍ਹਾਂ ਵੱਲ ਧਿਆਨ ਨਾ ਦੇਣ ਕਾਰਨ ਇਹ ਗੰਭੀਰ ਰੂਪ ਧਾਰਨ ਕਰ ਲੈਂਦੀਆਂ ਹਨ। ਕਈ ਵਾਰ ਇਹ ਇੰਨੀਆਂ ਫਟ ਜਾਂਦੀਆਂ ਹਨ ਕਿ ਤੇਜ਼ ਦਰਦ ਦੇ ਨਾਲ-ਨਾਲ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਅੱਡੀਆਂ ਦੇ ਫਟਣ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਇਲਾਜ ਤੁਹਾਡੀ ਰਸੋਈ ‘ਚ ਮੌਜੂਦ ਹੈ। ਇਹ ਉਪਾਅ ਕਰਨ ਨਾਲ ਤੁਹਾਡੀਆਂ ਅੱਡੀਆਂ ਨਰਮ ਹੋ ਜਾਣਗੀਆਂ।
ਨਿੰਬੂ, ਗਲਿਸਰੀਨ ਅਤੇ ਗੁਲਾਬ ਜਲ
ਫਟੀਆਂ ਅੱਡੀਆਂ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾਂ ਅੱਧੀ ਬਾਲਟੀ ਕੋਸੇ ਪਾਣੀ ਦੀ ਲਓ। ਇਸ ਪਾਣੀ ‘ਚ ਨਿੰਬੂ ਦਾ ਰਸ, ਇਕ ਚਮਚ ਗੁਲਾਬ ਜਲ ਅਤੇ ਇਕ ਚਮਚ ਗਲਿਸਰੀਨ ਮਿਲਾਓ। ਫਿਰ ਇਸ ਪਾਣੀ ‘ਚ ਪੈਰ ਰੱਖ ਕੇ ਕਰੀਬ 15-20 ਮਿੰਟ ਤੱਕ ਬੈਠੋ। ਇਸ ਤੋਂ ਬਾਅਦ ਸਕਰਬਰ ਦੀ ਮਦਦ ਨਾਲ ਅੱਡੀਆਂ ਨੂੰ ਸਾਫ਼ ਕਰੋ। ਅਜਿਹਾ ਕਰਨ ਨਾਲ ਤੁਹਾਡੀਆਂ ਅੱਡੀਆਂ ਕਾਫੀ ਹੱਦ ਤੱਕ ਠੀਕ ਹੋ ਜਾਣਗੀਆਂ। ਇਕ ਚਮਚ ਗਲਿਸਰੀਨ, ਇਕ ਚਮਚ ਗੁਲਾਬ ਜਲ ਅਤੇ ਇਕ ਚਮਚ ਨਿੰਬੂ ਦਾ ਰਸ ਮਿਲਾ ਕੇ ਰਾਤ ਨੂੰ ਆਪਣੀਆਂ ਅੱਡੀਆਂ ‘ਤੇ ਲਗਾਓ ਅਤੇ ਸੁੱਕਣ ‘ਤੇ ਜੁਰਾਬਾਂ ਪਹਿਨ ਲਓ। ਰਾਤ ਭਰ ਇਸ ਤਰ੍ਹਾਂ ਰੱਖਣ ਤੋਂ ਬਾਅਦ ਸਵੇਰੇ ਪੈਰ ਧੋ ਲਓ। ਇਸ ਉਪਾਅ ਨੂੰ ਕੁਝ ਦਿਨ ਲਗਾਤਾਰ ਕਰਨ ਨਾਲ ਤੁਹਾਡੀਆਂ ਅੱਡੀਆਂ ਪਹਿਲਾਂ ਦੀ ਤਰ੍ਹਾਂ ਨਰਮ ਹੋ ਜਾਣਗੀਆਂ।
ਸ਼ਹਿਦ
ਸ਼ਹਿਦ ਦੀ ਵਰਤੋਂ ਬਹੁਤ ਸਾਰੇ ਸੁੰਦਰਤਾ ਉਤਪਾਦਾਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਫਟੀਆਂ ਅੱਡੀਆਂ ਤੋਂ ਛੁਟਕਾਰਾ ਪਾਉਣ ਲਈ ਇਕ ਬਾਲਟੀ ਪਾਣੀ ਵਿਚ ਇਕ ਕੱਪ ਸ਼ਹਿਦ ਮਿਲਾ ਲਓ। ਹੁਣ ਉਸ ਪਾਣੀ ਵਿੱਚ ਪੈਰ ਰੱਖ ਕੇ 15-20 ਮਿੰਟ ਲਈ ਬੈਠੋ। ਫਿਰ ਅੱਡੀਆਂ ਨੂੰ ਰਗੜੋ ਅਤੇ ਕੋਸੇ ਪਾਣੀ ਨਾਲ ਪੈਰ ਧੋ ਲਓ। ਇਸ ਨੁਸਖੇ ਨੂੰ ਰੋਜ਼ਾਨਾ ਉਦੋਂ ਤੱਕ ਕਰੋ ਜਦੋਂ ਤੱਕ ਅੱਡੀਆਂ ਨਰਮ ਨਹੀਂ ਹੋ ਜਾਂਦੀਆਂ। ਜਲਦੀ ਹੀ ਤੁਹਾਨੂੰ ਚੰਗਾ ਨਤੀਜਾ ਮਿਲੇਗਾ।
ਨਾਰੀਅਲ ਦਾ ਤੇਲ
ਨਾਰੀਅਲ ਦਾ ਤੇਲ ਨਾ ਸਿਰਫ ਵਾਲਾਂ ਅਤੇ ਸਕਿਨ ਲਈ ਫਾਇਦੇਮੰਦ ਹੁੰਦਾ ਹੈ ਸਗੋਂ ਫਟੀਆਂ ਹੋਈਆਂ ਅੱਡੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ। ਪਹਿਲਾਂ ਨਾਰੀਅਲ ਦੇ ਤੇਲ ਨਾਲ ਅੱਡੀਆਂ ਦੀ ਮਾਲਿਸ਼ ਕਰੋ ਅਤੇ ਫਿਰ ਜੁਰਾਬਾਂ ਪਹਿਨੋ। ਇਸ ਨੂੰ ਰਾਤ ਭਰ ਰੱਖਣ ਤੋਂ ਬਾਅਦ ਸਵੇਰੇ ਸਕਰਬਰ ਦੀ ਮਦਦ ਨਾਲ ਪੈਰਾਂ ਨੂੰ ਸਾਫ਼ ਕਰ ਲਓ। ਇਸ ਉਪਾਅ ਨਾਲ ਤੁਹਾਡੀਆਂ ਅੱਡੀਆਂ ਜਲਦੀ ਹੀ ਨਰਮ ਹੋ ਜਾਣਗੀਆਂ।
ਐਲੋਵੇਰਾ
ਐਲੋਵੇਰਾ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਇੱਕ ਬਾਲਟੀ ‘ਚ ਕੋਸਾ ਪਾਣੀ ਲਓ ਅਤੇ ਇਸ ‘ਚ ਪੈਰ ਰੱਖ ਕੇ 5-10 ਮਿੰਟ ਤੱਕ ਬੈਠੋ। ਪੈਰਾਂ ਨੂੰ ਚੰਗੀ ਤਰ੍ਹਾਂ ਸੁੱਕਣ ਤੋਂ ਬਾਅਦ, ਅੱਡੀਆਂ ‘ਤੇ ਐਲੋਵੇਰਾ ਜੈੱਲ ਲਗਾਓ ਅਤੇ ਉੱਪਰ ਜੁਰਾਬਾਂ ਪਾਓ। ਰਾਤ ਭਰ ਇਸ ਤਰ੍ਹਾਂ ਰਹਿਣ ਤੋਂ ਬਾਅਦ ਸਵੇਰੇ ਸਾਧਾਰਨ ਪਾਣੀ ਨਾਲ ਪੈਰ ਧੋ ਲਓ। ਇਸ ਉਪਾਅ ਨੂੰ ਲਗਾਤਾਰ ਕਰਨ ਨਾਲ ਤੁਹਾਨੂੰ ਜਲਦੀ ਹੀ ਫਾਇਦੇ ਦੇਖਣ ਨੂੰ ਮਿਲਣਗੇ।







