ਫੈਕਟ ਸਮਾਚਾਰ ਸੇਵਾ
ਕੋਟ ਈਸੇ ਖਾਂ , ਅਗਸਤ 9
ਅੱਜ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਮੋਗਾ ਦੇ ਕਸਬਾ ਕੋਟ ਈਸੇ ਖਾਂ ‘ਚ ਸਥਿਤੀ ਉਸ ਵਕਤ ਨਾਜ਼ੁਕ ਹੋ ਗਈ ਜਦੋਂ ਕ੍ਰਿਸ਼ਚੀਅਨ ਅਤੇ ਕੁਝ ਨਹਿੰਗ ਜਥੇਬੰਦੀ ਦੇ ਆਗੂਆਂ ਵੱਲੋਂ ਸਥਾਨਕ ਮਸੀਤਾਂ ਰੋਡ ‘ਤੇ ਇਕ ਦੁਕਾਨਦਾਰ ਨੂੰ ਦੁਕਾਨ ਬੰਦ ਕਰਨ ਲਈ ਕਿਹਾ ਤਾਂ ਵਿਵਾਦ ਸ਼ੁਰੂ ਹੋ ਗਿਆ। ਇਸ ਦੌਰਾਨ ਦੁਕਾਨਦਾਰ ਵੱਲੋਂ ਚਲਾਈ ਗੋਲੀ ਦੌਰਾਨ ਨਹਿੰਗ ਸਿੰਘ ਬਲਦੇਵ ਸਿੰਘ ਜ਼ਖ਼ਮੀ ਹੋ ਗਿਆ। ਇਸ ਦੌਰਾਨ ਕ੍ਰਿਸ਼ਚੀਅਨ ਭਾਈਚਾਰੇ ਦੇ ਲੋਕਾਂ ਵੱਲੋਂ ਰੋਹ ‘ਚ ਆਉਂਦਿਆ ਕੋਟ ਈਸੇ ਖਾਂ ਦੇ ਮੇਨ ਚੌਂਕ ਨੂੰ ਬੰਦ ਕਰ ਦਿੱਤਾ ਤੇ ਧਰਨੇ ‘ਤੇ ਬੈਠ ਗਏ। ਇਸ ਵਕਤ ਸਥਿਤੀ ਨਾਜ਼ੁਕ ਬਣੀ ਹੋਈ ਹੈ।







