ਪੰਜਾਬ ਪੁਲਿਸ ਦੇ ਸ਼ਹੀਦ ਐਸ.ਪੀ ਸਰਦਾਰ ਬਲਜੀਤ ਸਿੰਘ ਦੀ 8ਵੀਂ ਬਰਸੀ ਦੇ ਸਬੰਧ ਵਿੱਚ 27 ਜੁਲਾਈ ਨੂੰ ਸਵੇਰੇ 8 ਵਜੇ ਤੋਂ 10 ਵਜੇ ਤੱਕ ਉਹਨਾਂ ਦੀ ਯਾਦਗਾਰ ਸ਼ਹੀਦ ਐਸ.ਪੀ ਬਲਜੀਤ ਸਿੰਘ ਚੌਂਕ ਕਪੂਰਥਲਾ ਵਿਖੇ ਰੱਖੀ ਗਈ ਹੈ, ਉਪਰੰਤ ਉਹਨਾਂ ਦੀ ਯਾਦ ਵਿੱਚ ਧਾਰਮਿਕ ਪ੍ਰੋਗਰਾਮ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ, ਜਿੱਥੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ, ਸਮਾਜ ਸੇਵੀ , ਧਾਰਮਿਕ ਅਤੇਸਿਆਸੀ ਆਗੂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ।
ਸ਼ਹੀਦ ਬਲਜੀਤ ਸਿੰਘ ਦੇ ਸਪੁੱਤਰ ਡੀਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਦੇਸ਼ ਦੀ ਰੱਖਿਆ ਲਈ ਕੁਰਬਾਨੀਆਂ ਦਿੱਤੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਦਾਦਾ ਸਰਦਾਰ ਅੱਛਰ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਦੇ ਅਹੁਦੇ ‘ਤੇ ਸਨ, ਨੇ 1984 ਵਿੱਚ ਮੋਗਾ ਵਿਖੇ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੂੰ ਪੰਜਾਬ ਪੁਲਿਸ ਵਿਭਾਗ ਵਿੱਚ ਸਾਲ 1986 ਵਿਚ ਬਤੌਰ ਏ.ਐਸ.ਆਈ ਸੇਵਾ ਕਰਨ ਦਾ ਮੌਕਾ ਮਿਲਿਆ ਜਿਸ ਨੂੰ ਉਹਨਾ ਨੇ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਿਸ ਕਾਰਨ ਵਿਭਾਗ ਨੇ ਉਨ੍ਹਾਂ ਨੂੰ ਐਸ.ਪੀ ਦੇ ਅਹੁਦੇ ‘ਤੇ ਪਦਉੱਨਤ ਕਰ ਦਿੱਤਾ।ਉਸ ਦੇ ਪਿਤਾ ਨੇ ਵਿਭਾਗ ਲਈ ਪੰਜਾਬ ਦੇ ਵੱਖ-ਵੱਖ ਖੇਤਰਾਂ ‘ਚ ਵੱਖ-ਵੱਖ ਰੈਂਕਾਂ ‘ਤੇ ਕੰਮ ਕੀਤਾ, ਜਿਸ ਲਈ ਵਿਭਾਗ ਵਲੋਂ ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਸਨਮਾਨਿਤ ਕੀਤਾ ਗਿਆ ਇਸ ਦੇ ਚਲਦਿਆਂ ਜਦ ਓਹਨਾ ਦੇ ਪਿਤਾ ਸਾਲ 2015 ਵਿਚ ਜਿਲਾ ਗੁਰਦਾਸਪੁਰ ਵਿਚ ਬਤੌਰ ਐਸ ਪੀ ਡੀ ਤੈਨਾਤ ਸਨ ਤਾਂ ਉਹਨਾ ਨੇ ਥਾਣਾ ਦੀਨਾਨਗਰ ਵਿੱਚ ਹੋਏ ਆਤੰਕੀ ਹਮਲੇ ਦਾ ਡਟ ਕੇ ਮੁਕਾਬਲਾ ਕੀਤਾ ਪਰ ਇਸ ਦੌਰਾਨ ਉਹ ਖੁਦ ਇਸ ਮੁਕਾਬਲੇ ਵਿਚ ਸ਼ਹੀਦ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੀ ਸ਼ਹਾਦਤ ਨੂੰ ਦੇਸ਼-ਵਿਦੇਸ਼ ‘ਚ ਸਲਾਹਿਆ ਗਿਆ, ਪਰ ਪਿਤਾ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਮਾਤਾ ਨੇ ਪਰਿਵਾਰ ਦੇ ਮੁਖੀ ਵਜੋਂ ਪਰਿਵਾਰ ਨੂੰ ਸੰਭਾਲਿਆ ਅਤੇ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਨੇ ਉਹਨਾ ਦੇ ਪਿਤਾ ਦੀ ਕੁਰਬਾਨੀ ਨੂੰ ਦੇਖਦਿਆਂ ਹੋਇਆ ਉਹਨਾ ਨੂੰ ਵਿਭਾਗ ਵਿੱਚ ਬਤੌਰ ਡੀ ਐਸ ਪੀ ਦੇ ਪਦ ਤੇ ਤੈਨਾਤ ਕੀਤਾ ਜਿਸ ਦੇ ਚਲਦਿਆਂ ਹੋਇਆ ਉਹ ਹੁਣ ਕਪੂਰਥਲਾ ਵਿਚ ਬਤੌਰ ਡੀ ਐਸ ਪੀ ਸੇਵਾ ਨਿਭਾ ਰਹੇ ਹਨ ਅਤੇ ਕਪੂਰਥਲਾ ਦੇ ਲੋਕਾਂ ਲਈ ਹਮੇਸ਼ਾ ਹਾਜਿਰ ਹਨ ਇਸ ਦੌਰਾਨ ਉਹਨਾ ਇਕ ਵਾਰ ਫੇਰ ਹਰ ਆਮ ਖਾਸ ਨੂੰ ਉਹਨਾ ਦੇ ਪਿਤਾ ਦੀ 8 ਵੀ ਬਰਸੀ ਦਾ ਖੁੱਲਾ ਸੱਦਾ ਦਿੰਦਿਆਂ ਕਿਹਾ ਕਿ ਉਹ ਕਪੂਰਥਲਾ ਦੇ ਇਕ ਬਾਹਦਰ ਪੁਲਿਸ ਅਧਿਕਾਰੀ ਦੀ ਸ਼ਹਾਦਤ ਨੂੰ ਸਜਦਾ ਕਰਨ ਲਈ ਇਹਨਾ ਸਮਾਗਮ ਵਿੱਚ ਜਰੂਰ ਸ਼ਾਮਿਲ ਹੋਣ ।







