ਪੰਜਾਬ ਦੇ 2 ਟੋਲ ਪਲਾਜ਼ੇ 2 ਅਪ੍ਰੈਲ ਤੋਂ ਹੋਣਗੇ ਬੰਦ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ ,ਮਾਰਚ 30

ਪੰਜਾਬ ਦੇ ਪਿੰਡ ਰਕਬਾ ਅਤੇ ਪਿੰਡ ਮਹਿਲ ਕਲਾਂ ਨੇੜੇ ਮੁੱਲਾਂਪੁਰ ਦੇ ਦੋ ਟੋਲ ਪਲਾਜ਼ੇ 2 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ ਬੰਦ ਹੋ ਜਾਣਗੇ। ਇਹ ਜਾਣਕਾਰੀ ਸੀਐਮ ਭਗਵੰਤ ਮਾਨ ਨੇ ਆਪਣੇ ਐਕਸ ਹੈਂਡਲ ‘ਤੇ ਦਿੱਤੀ ਹੈ।

CM ਨੇ ਟਵੀਟ ਕੀਤਾ ਕਿ ‘ਲੁਧਿਆਣਾ-ਬਰਨਾਲਾ ਦੇ ਵਿਚਕਾਰ ਪੈਂਦੇ ਸੁਧਾਰ, ਰਾਏਕੋਟ, ਮਹਿਲ ਕਲਾਂ ਦੇ ਵਿਚਕਾਰ ਪੈਂਦੇ ਦੋਵੇਂ ਟੋਲ ਪਲਾਜ਼ਿਆਂ ਨੇ ਸਮਾਂ ਵਧਾਉਣ ਦੀ ਮੰਗ ਕੀਤੀ ਸੀ। ਕੰਪਨੀ ਨੇ ਕਿਸਾਨ ਅੰਦੋਲਨ ਅਤੇ ਕਰੋਨਾ ਮਹਾਮਾਰੀ ਕਾਰਨ ਬੰਦ ਪਏ ਟੋਲ ਨੂੰ 448 ਦਿਨਾਂ ਤੱਕ ਵਧਾਉਣ ਦੀ ਮੰਗ ਕੀਤੀ ਸੀ। ਸੀਐਮ ਨੇ ਕੰਪਨੀ ਦੀ ਮੰਗ ਨੂੰ ਠੁਕਰਾ ਦਿੱਤਾ ਹੈ।

Leave a Reply

Your email address will not be published. Required fields are marked *

View in English