ਮਾਝੇ ਜ਼ਿਲ੍ਹੇ ਦੇ ਨੌਜਵਾਨ ਨੇ ਅਸਾਮ ਵਿੱਚ ਹੋਈ ਮਿਕਸ ਮਾਰਸਲ ਆਰਟ ਚੈਂਪੀਅਨਸ਼ਿਪ ਜਿੱਤ ਕੇ ਪੂਰੇ ਦੇਸ਼ ਵਿਚ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਰਹਿਣ ਵਾਲੇ ਨੌਜਵਾਨ ਕਰਨਦੀਪ ਸਿੰਘ ਨੇ 65 ਕਿਲੋ ਭਾਰ ਵਰਗ ਵਿੱਚ ਵੈਸਟ ਬੰਗਾਲ ਦੇ ਖਿਡਾਰੀ ਨੂੰ ਹਰਾ ਕੇ ਡੋਰਸ ਓਪਨ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਜਿੱਤ ਲਈ। ਇਹ ਚੈਂਪੀਅਨਸ਼ਿਪ ਹਾਲ ਹੀ ਵਿਚ ਅਸਾਮ ਵਿਖੇ ਹੋਈ। ਇਸ ਜਿੱਤ ਮਗਰੋਂ ਜਦੋਂ ਕਰਨਦੀਪ ਸਿੰਘ ਆਪਣੇ ਜੱਦੀ ਪਿੰਡ ਖੋਖਰ ਵਿਖੇ ਪਹੁੰਚਿਆ ਤਾਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਅਤੇ ਪਿੰਡ ਵਾਲਿਆਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ।
ਕਰਨਦੀਪ ਸਿੰਘ ਨੇ ਦੱਸਿਆ ਕਿ ਉਹ ਇਸ ਗੇਮ ਦੇ ਕਈ ਮੁਕਾਬਲੇ ਜਿੱਤ ਚੁੱਕਿਆ ਹੈ ਅਤੇ ਇਸ ਵਾਰ ਅਸਾਮ ਵਿੱਚ ਹੋਈ ਨੈਸ਼ਨਲ ਲੈਵਲ ਦੀ ਡੋਰਸ ਓਪਨ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਵਿੱਚ ਵੀ ਉਸ ਨੂੰ ਹਿੱਸਾ ਲੈਣ ਦਾ ਮੌਕਾ ਮਿਲਿਆ। ਜਿਸ ਵਿੱਚ ਉਸਨੇ ਸਭ ਤੋਂ ਖਤਰਨਾਕ ਫਾਈਟ ਪ੍ਰੋ-ਫਾਈਟ ਵਿੱਚ ਹਿੱਸਾ ਲਿਆ। ਜਿਸ ਵਿੱਚ ਉਸਨੇ ਵੈਸਟ ਬੰਗਾਲ ਦੇ ਇਕ ਬੋਕਸਿੰਗ ਦੇ ਮਾਹਿਰ ਖਿਡਾਰੀ ਨੂੰ ਪਹਿਲੇ ਰਾਊਂਡ ਵਿੱਚ ਹੀ ਆਊਟ ਕਰ ਦਿੱਤਾ ਅਤੇ ਇਸ ਚੈਂਪੀਅਨਸ਼ਿਪ ਨੂੰ ਆਪਣੇ ਨਾਮ ਕਰ ਲਿਆ







