ਪੰਜਾਬ ’ਚ ਅੱਜ ਤੋਂ ਪਹਿਲਾ ਸਰਕਾਰੀ ਰੇਤਾ ਅਤੇ ਬਜਰੀ ਵਿਕਰੀ ਕੇਂਦਰ ਹੋਵੇਗਾ ਸ਼ੁਰੂ

ਫੈਕਟ ਸਮਾਚਾਰ ਸੇਵਾ

ਮੁਹਾਲੀ, ਦਸੰਬਰ 19

ਪੰਜਾਬ ਵਿਚ ਪਹਿਲਾ ਸਰਕਾਰੀ ਰੇਤਾ ਤੇ ਬਜਰੀ ਵਿਕਰੀ ਕੇਂਦਰ ਅੱਜ 19 ਦਸੰਬਰ ਨੂੰ ਮੁਹਾਲੀ ਵਿਚ ਸ਼ੁਰੂ ਹੋਵੇਗਾ ਜਿਸਦਾ ਉਦਘਾਟਨ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਕਰਨਗੇ। ਹਰਜੋਤ ਬੈਂਸ ਨੇ ਦੱਸਿਆ ਕਿ ਮੁਹਾਲੀ ਵਿਚਲੇ ਇਸ ਕੇਂਦਰ ’ਤੇ ਸਰਕਾਰੀ ਰੇਟ ’ਤੇ ਲੋਕਾਂ ਨੂੰ ਰੇਤਾ ਤੇ ਬਜਰੀ ਮਿਲਿਆ ਕਰਨਗੇ ਤੇ ਇਹਨਾਂ ਦੀ ਸਪਲਾਈ ਸਰਕਾਰੀ ਖੱਡਾਂ ਤੋਂ ਇਸ ਕੇਂਦਰ ਤੱਕ ਕੀਤੀ ਜਾਵੇਗੀ।

ਦੱਸ ਦੇਈਏ ਕਿ ਪੰਜਾਬ ਵਿਚ ਇਸ ਵੇਲੇ ਰੇਤੇ ਤੇ ਬਜਰੀ ਦੀਆਂ ਕੀਮਤਾਂ ਅਸਮਾਨੀਂ ਛੂਹ ਰਹੀਆਂ ਹਨ ਅਤੇ ਇਸ ਕਾਰਨ ਆਪ ਸਰਕਾਰ ਵੀ ਨਿਸ਼ਾਨੇ ’ਤੇ ਰਹੀ ਹੈ ਕਿਉਂਕਿ ਚੋਣਾਂ ਵੇਲੇ ਆਪ ਨੇ ਦਾਅਵਾ ਕੀਤਾ ਸੀ ਕਿ ਗੈਰ ਕਾਨੂੰਨੀ ਮਾਇਨਿੰਗ ਨੂੰ ਨਕੇਲ ਪਾਈ ਜਾਵੇਗੀ ਤੇ ਰੇਤਾ ਤੇ ਬਜਰੀ ਸਸਤੇ ਕੀਤੇ ਜਾਣਗੇ ਪਰ ਅਜਿਹਾ ਹੋ ਨਹੀਂ ਸਕਿਆ। ਅਜਿਹੇ ਵਿਚ ਨਵਾਂ ਸਰਕਾਰੀ ਕੇਂਦਰ ਖੁੱਲ੍ਹਣ ’ਤੇ ਲੋਕਾਂ ਦੀ ਨਜ਼ਰ ਹੈ ਕਿ ਇਸਦੀ ਕਾਰਗੁਜ਼ਾਰੀ ਕਿਸ ਤਰੀਕੇ ਦੀ ਰਹੇਗੀ।

Leave a Reply

Your email address will not be published. Required fields are marked *

View in English