ਪੰਜਾਬ ਕੈਬਨਿਟ ਨੇ ਕੀਤੇ ਵੱਡੇ ਫ਼ੈਸਲੇ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਦਸੰਬਰ 12

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਈ। ਮੀਟਿੰਗ ਵਿਚ ਵੱਡੇ ਵੱਡੇ ਫ਼ੈਸਲਿਆਂ ਦੇ ਨਾਲ ਨਾਲ ਪੰਜਾਬ ਪੁਲਿਸ ਤੋਂ ਇਲਾਵਾ ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਗਿਆ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਵੱਡਾ ਐਲਾਨ ਕੀਤਾ ਕਿ 1800 ਪੋਸਟਾਂ, ਕਾਂਸਟੇਬਲ ਹਰ ਸਾਲ ਪੰਜਾਬ ਪੁਲਿਸ ਦੇ ਅੰਦਰ ਸਿਪਾਹੀ, ਕਾਂਸਟੇਬਲਾਂ ਦੀ ਭਰਤੀ ਕਰਿਆ ਕਰਾਂਗੇ। ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਸਬ ਇੰਸਪੈਕਟਰਾਂ ਦੀਆਂ 300 ਪੋਸਟਾਂ ਹਰ ਸਾਲ ਕਰਿਆ ਕਰਾਂਗੇ। ਇਸ ਲਈ ਇਕ ਸ਼ਡਿਊਲ ਜਾਰੀ ਕੀਤਾ ਹੈ, ਹਰ ਸਾਲ ਸਤੰਬਰ ਦੇ ਮਹੀਨੇ 15 ਤੋਂ 30 ਸਤੰਬਰ ਤੱਕ ਫਿਜੀਕਲ ਟੈਸਟ ਹੋਇਆ ਕਰੇਗਾ।

ਇਸ ਤੋਂ ਇਲਾਵਾ 203 ਪੋਸਟਾਂ ਐਨਸੀਸੀ ਵਿਚ ਕੀਤੀਆਂ ਜਾਣਗੀਆਂ। 710 ਪੋਸਟਾਂ ਮਾਲ ਪਟਵਾਰੀ ਦੀਆਂ ਪੋਸਟਾਂ ਭਰਨ ਦਾ ਫ਼ੈਸਲਾ ਦਿੱਤਾ ਹੈ।

Leave a Reply

Your email address will not be published. Required fields are marked *

View in English