ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਸਾਫ਼: 24 ਅਤੇ 25 ਅਕਤੂਬਰ ਨੂੰ ਮੀਂਹ ਪੈਣ ਦੀ ਸੰਭਾਵਨਾ, ਸਵੇਰ-ਰਾਤ ਦੀ ਠੰਢ ਨਾਲ ਦਿਨ ਵੇਲੇ ਬਣੀ ਰਹਿ ਰਹੀ ਹੈ ਗਰਮੀ

ਚੰਡੀਗੜ੍ਹ, 22 ਅਕਤੂਬਰ, 2026: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਪੂਰੀ ਤਰ੍ਹਾਂ ਸਾਫ਼ ਅਤੇ ਖੁਸ਼ਕ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 24 ਅਤੇ 25 ਅਕਤੂਬਰ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। 24 ਅਕਤੂਬਰ ਨੂੰ ਦੱਖਣ-ਪੱਛਮੀ ਪੰਜਾਬ ਅਤੇ 25 ਅਕਤੂਬਰ ਨੂੰ ਉੱਤਰੀ ਪੰਜਾਬ ਦੇ ਇਲਾਕਿਆਂ ਵਿੱਚ ਮੀਂਹ ਪੈਣ ਦੇ ਆਸਾਰ ਹਨ, ਜਦੋਂ ਕਿ 26 ਅਕਤੂਬਰ ਤੋਂ ਮੌਸਮ ਦੁਬਾਰਾ ਖੁਸ਼ਕ ਹੋ ਜਾਵੇਗਾ। ਸੂਬੇ ਵਿੱਚ ਔਸਤ ਤਾਪਮਾਨ ਆਮ ਦੇ ਨੇੜੇ ਬਣਿਆ ਹੋਇਆ ਹੈ, ਜਿਸ ਵਿੱਚ ਫਰੀਦਕੋਟ ਸਭ ਤੋਂ ਵੱਧ 36.5 ਡਿਗਰੀ ਸੈਲਸੀਅਸ ਤਾਪਮਾਨ ਨਾਲ ਗਰਮ ਰਿਹਾ।

ਦਿਨ ਦੇ ਸਮੇਂ ਹਲਕੀ ਗਰਮੀ ਅਤੇ ਧੁੱਪ ਬਣੀ ਹੋਈ ਹੈ, ਪਰ ਸਵੇਰ ਅਤੇ ਰਾਤ ਵੇਲੇ ਠੰਢੀ ਹਵਾ ਕਾਰਨ ਤਾਪਮਾਨ ਵਿੱਚ ਗਿਰਾਵਟ ਆ ਰਹੀ ਹੈ ਜਿਸ ਨਾਲ ਠੰਢ ਵਧਣ ਲੱਗੀ ਹੈ। ਮੌਸਮ ਵਿੱਚ ਆਈ ਇਸ ਤਬਦੀਲੀ ਦੇ ਮੱਦੇਨਜ਼ਰ ਪੰਜਾਬ ਵਿੱਚ ਬਿਜਲੀ ਦੀ ਕੁੱਲ ਮੰਗ 6,882 ਮੈਗਾਵਾਟ ਦਰਜ ਕੀਤੀ ਗਈ ਹੈ, ਜਦੋਂ ਕਿ ਕੁੱਲ ਬਿਜਲੀ ਉਤਪਾਦਨ 3,590 ਮੈਗਾਵਾਟ ਰਿਹਾ।

Leave a Reply

Your email address will not be published. Required fields are marked *

View in English