ਫੈਕਟ ਸਮਾਚਾਰ ਸੇਵਾ
ਬਟਾਲਾ , ਅਕਤੂਬਰ 3
ਬਟਾਲਾ ਦੇ ਪੁਲਿਸ ਥਾਣਾ ਰੰਗੜ ਨੰਗਲ ਤਹਿਤ ਪੈਂਦੇ ਇਲਾਕੇ ‘ਚ ਬੀਤੀ ਦੇਰ ਸ਼ਾਮ ਦੋ ਨਕਾਬਪੋਸ਼ ਲੁਟੇਰਿਆਂ ਵਲੋਂ ਇਕ ਪ੍ਰਾਈਵੇਟ ਕਲੀਨਿਕ ਨੂੰ ਨਿਸ਼ਾਨਾ ਬਣਾਇਆ ਗਿਆ। ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਪ੍ਰਾਈਵੇਟ ਕਲੀਨਿਕ ਅੰਦਰ ਦਾਖਲ ਹੋ ਕੇ ਸਟੋਰ ਮਾਲਕ ਸਰਬਜੀਤ ਸਿੰਘ ਨੂੰ ਪਹਿਲਾ ਲੁੱਟ ਦੀ ਨੀਅਤ ਨਾਲ ਧਮਕੀਆਂ ਦਿੱਤੀਆਂ ਗਈਆਂ। ਉੱਥੇ ਹੀ ਜਦ ਉਹ ਆਪਣੀ ਸੁਰੱਖਿਆ ਲਈ ਲਾਇਸੈਂਸੀ ਰਿਵਾਲਵਰ ਕੱਢਣ ਲਗਾ ਤਾਂ ਨਕਾਬਪੋਸ਼ ਨੌਜਵਾਨਾਂ ਨੇ ਉਸ ‘ਤੇ ਗੋਲ਼ੀਆਂ ਚਲਾ ਦਿੱਤੀਆਂ।
ਇਕ ਗੋਲ਼ੀ ਸਰਬਜੀਤ ਸਿੰਘ ਦੇ ਲੱਗੀ ਹੈ ਤੇ ਉਹ ਜ਼ਖ਼ਮੀ ਹੋ ਗਿਆ। ਲੁਟੇਰੇ ਸਰਬਜੀਤ ਸਿੰਘ ਕੋਲੋਂ ਉਸਦਾ ਰਿਵਾਲਵਰ ਖੋਹ ਕੇ ਫਰਾਰ ਹੋ ਗਏ। ਜ਼ਖ਼ਮੀ ਨੌਜਵਾਨ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਬਟਾਲਾ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਹੈ। ਥਾਣਾ ਰੰਗੜ ਨੰਗਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।







