ਫੈਕਟ ਸਮਾਚਾਰ ਸੇਵਾ
ਪ੍ਰਯਾਗਰਾਜ , ਜੂਨ 24
ਯੂਪੀ ਦੇ ਪ੍ਰਯਾਗਰਾਜ ਵਿਚ ਅੱਜ (ਸੋਮਵਾਰ) ਸਵੇਰੇ ਵੱਡਾ ਸੜਕ ਹਾਦਸਾ ਵਾਪਰਿਆ। ਟਰੱਕ ਦੀ ਲਪੇਟ ‘ਚ ਆਉਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਰਾਏਮਮਰੇਜ ਥਾਣਾ ਖੇਤਰ ਦੇ ਰਸਤੀਪੁਰ ਪਿੰਡ ਵਿਚ ਵਾਪਰਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ‘ਚ ਜੁਟੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਸਰਾਏਮਮਰੇਜ ਥਾਣਾ ਖੇਤਰ ਦੇ ਰਸਤੀਪੁਰ ਪਿੰਡ ‘ਚ ਅੱਜ ਸਵੇਰੇ ਕਰੀਬ 10 ਵਜੇ ਇਕ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਬਾਈਕ ‘ਤੇ ਸਵਾਰ ਪਤੀ-ਪਤਨੀ, ਦੋ ਛੋਟੇ ਬੱਚੇ ਅਤੇ ਇਕ ਹੋਰ ਔਰਤ ਸੜਕ ‘ਤੇ ਡਿੱਗ ਪਈ ਅਤੇ ਟਰੱਕ ਨੇ ਸਾਰਿਆਂ ਨੂੰ ਕੁਚਲ ਦਿੱਤਾ। ਹਾਦਸਾ ਦੇਖ ਕੇ ਰਾਹਗੀਰ ਹੈਰਾਨ ਰਹਿ ਗਏ। ਸੂਚਨਾ ਮਿਲਦਿਆਂ ਹੀ ਥਾਣਾ ਸਰਾਏਮਮਰੇਜ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਇਸ ਤੋਂ ਬਾਅਦ ਟਰੱਕ ਡਰਾਈਵਰ ਨੂੰ ਫੜ ਲਿਆ ਗਿਆ। ਥਾਣਾ ਮੁਖੀ ਯੋਗੇਸ਼ ਪ੍ਰਤਾਪ ਨੇ ਦੱਸਿਆ ਕਿ ਮ੍ਰਿਤਕ ਮੀਰਗੰਜ ਜੈਨਪੁਰ ਦਾ ਰਹਿਣ ਵਾਲੇ ਸਨ।







