ਨਵੀਂ ਦਿੱਲੀ: ਦਿੱਲੀ ਦੇ ਵਜ਼ੀਰਪੁਰ ਇਲਾਕੇ ਵਿਚ ਇੱਕ ਪਿਤਾ ਨੇ ਚਾਕੂ ਨਾਲ ਆਪਣੇ ਦੋ ਬੱਚਿਆਂ ਦਾ ਗਲਾ ਵੱਢ ਦਿੱਤਾ ਹੈ। ਪੁੱਤਰਾਂ ਦੀ ਉਮਰ ਸਿਰਫ਼ 6 ਅਤੇ 2 ਸਾਲ ਹੈ। ਇਸ ਘਟਨਾ ਵਿੱਚ ਇੱਕ 2 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ ਅਤੇ ਇੱਕ 6 ਸਾਲ ਦਾ ਬੱਚਾ ਹਸਪਤਾਲ ਵਿੱਚ ਦਾਖਲ ਹੈ। ਪਿਤਾ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਵੀ ਹਸਪਤਾਲ ਵਿੱਚ ਦਾਖ਼ਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਨਾਲ ਲੜਾਈ ਝਗੜੇ ਤੋਂ ਬਾਅਦ ਇਹ ਕਦਮ ਚੁੱਕਿਆ। ਉਸ ਨੇ ਆਪਣੇ ਦੋਵਾਂ ਬੱਚਿਆਂ ਦੇ ਗਲੇ ਵੱਢ ਲਏ ਅਤੇ ਫਿਰ ਆਪਣੇ ਆਪ ਤੇ ਵਾਰ ਕੀਤੇ। ਇਸ ਘਟਨਾ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ। ਇੱਕ ਬੱਚਾ ਅਤੇ ਦੋਸ਼ੀ ਪਿਤਾ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
Police ਨੇ ਦੱਸਿਆ ਕਿ ਰਾਕੇਸ਼ ਦਾ ਸੋਮਵਾਰ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ। ਲੜਾਈ ਤੋਂ ਬਾਅਦ ਪਤਨੀ ਹੇਠਾਂ ਜਾ ਚੁੱਕੀ ਸੀ, ਜਦੋਂ ਵਾਪਸ ਆਈ ਤਾਂ ਦੇਖਿਆ ਕਿ ਤਿੰਨੋਂ (ਪਿਤਾ ਅਤੇ ਦੋ ਬੱਚੇ) ਖੂਨ ਨਾਲ ਲੱਥਪੱਥ ਸਨ। ਜਿਸ ਤੋਂ ਬਾਅਦ ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ। ਇੱਥੇ 2 ਸਾਲ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਰਾਕੇਸ਼ ਅਤੇ ਵੱਡੇ ਬੇਟੇ ਦਾ ਇਲਾਜ ਚੱਲ ਰਿਹਾ ਹੈ।







