ਪਾਕਿਸਤਾਨ ‘ਚ ਮਹਿੰਗਾਈ ਦੀ ਮਾਰ ਜਾਰੀ : ਆਟਾ 120 ਫੀਸਦੀ ਅਤੇ ਪਿਆਜ਼ 228 ਫੀਸਦੀ ਮਹਿੰਗਾ

ਫੈਕਟ ਸਮਾਚਾਰ ਸੇਵਾ

ਇਸਲਾਮਾਬਾਦ , ਮਾਰਚ 27

ਪਾਕਿਸਤਾਨ ਦੇ ਲੋਕਾਂ ਨੂੰ ਰਮਜ਼ਾਨ ਦੇ ਮਹੀਨੇ ਵਿੱਚ ਵੀ ਮਹਿੰਗਾਈ ਤੋਂ ਰਾਹਤ ਨਹੀਂ ਮਿਲੀ ਹੈ। ਦੱਸ ਦੇਈਏ ਕਿ ਪਾਕਿਸਤਾਨ ‘ਚ ਮਹਿੰਗਾਈ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਐੱਸ. ਪੀ. ਆਈ. ਦੇ ਮੁਤਾਬਕ ਮਾਰਚ ਦੇ ਆਖਰੀ ਹਫਤੇ ‘ਚ ਪਾਕਿਸਤਾਨ ‘ਚ ਮਹਿੰਗਾਈ ਦਰ 47 ਫੀਸਦੀ ‘ਤੇ ਪਹੁੰਚ ਗਈ ਹੈ। ਪਾਕਿਸਤਾਨ ਦੇ ਅੰਕੜਾ ਬਿਊਰੋ ਨੇ ਇਹ ਅੰਕੜਾ ਜਾਰੀ ਕੀਤਾ ਹੈ। ਇਸ ਕਾਰਨ ਪਾਕਿਸਤਾਨ ‘ਚ ਰੋਜ਼ਮਰ੍ਹਾ ਦੀਆਂ ਚੀਜ਼ਾਂ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਪਹਿਲਾਂ ਹੀ ਮੁਸੀਬਤ ‘ਚ ਘਿਰੇ ਪਾਕਿਸਤਾਨੀ ਲੋਕ ਇਸ ‘ਚ ਪਿਸ ਰਹੇ ਹਨ।

ਪਾਕਿਸਤਾਨ ਦੇ ਬਿਊਰੋ ਆਫ ਸਟੇਟਿਕਸ ਦੇ ਡਾਟਾ ਅਨੁਸਾਰ ‘ਚ ਪਿਆਜ ਦੀਆਂ ਕੀਮਤਾਂ 228 ਫੀਸਦੀ, ਗੈਸ 108 ਫੀਸਦੀ, ਆਟਾ 120 ਫੀਸਦੀ, ਸਿਗਰਟ 165 ਫੀਸਦੀ, ਡੀਜ਼ਲ 102 ਫੀਸਦੀ, ਚਾਹ 94 ਫੀਸਦੀ, ਕੇਲੇ 89 ਫੀਸਦੀ , ਬਾਸਮਤੀ ਚਾਵਲ 81 ਫੀਸਦੀ, ਪੈਟਰੋਲ 81 ਫੀਸਦੀ ਅਤੇ ਅੰਡੇ ਦੀਆਂ ਕੀਮਤਾਂ 79 ਫੀਸਦੀ ਵਧੀਆਂ ਹਨ। ਅੰਕੜਿਆਂ ਅਨੁਸਾਰ 51 ਜ਼ਰੂਰੀ ਵਸਤਾਂ ਵਿੱਚੋਂ 26 ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। 12 ਵਸਤੂਆਂ ਦੀਆਂ ਕੀਮਤਾਂ ਵਿੱਚ ਮਾਮੂਲੀ ਕਮੀ ਆਈ ਹੈ ਅਤੇ 13 ਵਸਤੂਆਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ ਚਿਕਨ 8.14 ਪ੍ਰਤੀਸ਼ਤ , ਮਿਰਚ ਪਾਊਡਰ 2.31 ਫੀਸਦੀ , ਐਲਪੀਜੀ 1.31 ਫੀਸਦੀ , ਸਰ੍ਹੋਂ ਦਾ ਤੇਲ ਅਤੇ ਲਸਣ 1.19 ਫੀਸਦੀ, ਘਿਓ 0.83 ਫੀਸਦੀ, ਖਾਣ ਵਾਲਾ ਤੇਲ 0.21 ਫੀਸਦੀ ਘਟਿਆ ਹੈ।

Leave a Reply

Your email address will not be published. Required fields are marked *

View in English