ਪਠਾਨਕੋਟ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਦੀ ਸਿਆਲਕੋਟ ‘ਚ ਗੋਲ਼ੀ ਮਾਰ ਕੇ ਹੱਤਿਆ

ਫੈਕਟ ਸਮਾਚਾਰ ਸੇਵਾ

ਸਿਆਲਕੋਟ , ਅਕਤੂਬਰ 11

ਪਠਾਨਕੋਟ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਸ਼ਾਹਿਦ ਲਤੀਫ ਦੀ ਪਾਕਿਸਤਾਨ ‘ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸ਼ਾਹਿਦ ਲਤੀਫ ਨੂੰ ਭਾਰਤ ਸਰਕਾਰ ਨੇ ਮੋਸਟ ਵਾਂਟਿਡ ਐਲਾਨਿਆ ਹੋਇਆ ਹੈ। ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਮੁੱਖ ਮੈਂਬਰ ਸੀ। ਸ਼ਾਹਿਦ ਲਤੀਫ ਨੂੰ 1994 ‘ਚ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ‘ਚ ਕੇਸ ਚੱਲਿਆ ਅਤੇ ਉਸ ਨੂੰ 16 ਸਾਲ ਦੀ ਸਜ਼ਾ ਸੁਣਾਈ ਗਈ। ਜੇਲ੍ਹ ਦੀ ਸਜ਼ਾ ਭੁਗਤਣ ਤੋਂ ਬਾਅਦ ਲਤੀਫ ਨੂੰ 2010 ਵਿੱਚ ਵਾਹਗਾ ਰਾਹੀਂ ਪਾਕਿਸਤਾਨ ਭੇਜ ਦਿੱਤਾ ਗਿਆ ਸੀ।

ਲਤੀਫ ਮੂਲ ਰੂਪ ‘ਚ ਪਾਕਿਸਤਾਨ ਦੇ ਗੁਜਰਾਂਵਾਲਾ ਸ਼ਹਿਰ ਦਾ ਰਹਿਣ ਵਾਲਾ ਹੈ। ਉਹ 2016 ‘ਚ ਪਠਾਨਕੋਟ ਏਅਰਫੋਰਸ ਸਟੇਸ਼ਨ ‘ਚ ਦਾਖਲ ਹੋਏ ਚਾਰ ਅੱਤਵਾਦੀਆਂ ਦਾ ਹੈਂਡਲਰ ਸੀ। ਨਾਲ ਹੀ ਉਹ 1999 ‘ਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰਨ ਦਾ ਵੀ ਦੋਸ਼ ਸੀ।

Leave a Reply

Your email address will not be published. Required fields are marked *

View in English