ਨੈਨੀਤਾਲ : ਮੁਹੰਮਦ ਸ਼ਮੀ ਨੇ ਕਾਰ ਦੁਰਘਟਨਾ ਪੀੜਤਾਂ ਦੀ ਬਚਾਈ ਜਾਨ

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸੁਰਖੀਆਂ ਵਿੱਚ ਹਨ। ਇਕ ਪਾਸੇ ਉਨ੍ਹਾਂ ਨੇ ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤਾਂ ਦੂਜੇ ਪਾਸੇ ਕਾਰ ਹਾਦਸਿਆਂ ਤੋਂ ਬਾਅਦ ਲੋਕਾਂ ਦੀ ਜਾਨ ਵੀ ਬਚਾਈ ਹੈ। ਉਨ੍ਹਾਂ ਨੇ ਇਸ ਦਾ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ਕਿ ਮੈਂ ਕਿਸੇ ਦੀ ਜਾਨ ਬਚਾ ਕੇ ਬਹੁਤ ਖੁਸ਼ ਹਾਂ।

ਸ਼ਮੀ ਨੇ ਲਿਖਿਆ, ‘ਉਹ ਬਹੁਤ ਖੁਸ਼ਕਿਸਮਤ ਹੈ, ਰੱਬ ਨੇ ਉਸ ਨੂੰ ਦੂਜੀ ਜ਼ਿੰਦਗੀ ਦਿੱਤੀ। ਉਸ ਦੀ ਕਾਰ ਮੇਰੇ ਸਾਹਮਣੇ ਨੈਨੀਤਾਲ ਨੇੜੇ ਪਹਾੜੀ ਸੜਕ ਤੋਂ ਹੇਠਾਂ ਡਿੱਗ ਗਈ। ਅਸੀਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸ਼ਮੀ ਜ਼ਖਮੀ ਵਿਅਕਤੀ ਦੇ ਹੱਥ ‘ਤੇ ਪੱਟੀ ਬੰਨ੍ਹ ਰਹੇ ਹਨ। ਸ਼ਮੀ ਨੇ ਸਫੇਦ ਰੰਗ ਦੇ ਕੱਪੜੇ ਅਤੇ ਲਾਲ ਰੰਗ ਦੀ ਟੋਪੀ ਪਾਈ ਹੋਈ ਸੀ। ਇਸ ਦੌਰਾਨ ਮੌਕੇ ‘ਤੇ ਕਾਫੀ ਲੋਕ ਖੜ੍ਹੇ ਸਨ ਅਤੇ ਇਕ ਸਫੇਦ ਰੰਗ ਦੀ ਕਾਰ ਵੀ ਦਰੱਖਤ ਨਾਲ ਟਕਰਾਦੀ ਦਿਖਾਈ ਦੇ ਰਹੀ ਹੈ।

ਸ਼ਮੀ ਨੇ ਹਾਲ ਹੀ ਦੇ ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਸਭ ਤੋਂ ਵੱਧ 24 ਵਿਕਟਾਂ ਲਈਆਂ। ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਉਹ ਛੁੱਟੀਆਂ ‘ਤੇ ਚਲਾ ਗਿਆ ਹੈ। ਨੈਨੀਤਾਲ ਜਾਂਦੇ ਸਮੇਂ ਸ਼ਮੀ ਨੇ ਇਹ ਕਾਰ ਹਾਦਸਾ ਦੇਖਿਆ ਅਤੇ ਫਿਰ ਮਦਦ ਲਈ ਅੱਗੇ ਆਏ।

Leave a Reply

Your email address will not be published. Required fields are marked *

View in English