ਨਵੀਨ ਪਟਨਾਇਕ ਦੇ ਕਰੀਬੀ ਵੀਕੇ ਪਾਂਡੀਅਨ ਨੇ ਰਾਜਨੀਤੀ ਨੂੰ ਕਿਹਾ ਅਲਵਿਦਾ

ਫੈਕਟ ਸਮਾਚਾਰ ਸੇਵਾ

ਭੁਵਨੇਸ਼ਵਰ , ਜੂਨ 9

ਵੀਕੇ ਪਾਂਡੀਅਨ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਬੀਜੂ ਜਨਤਾ ਦਲ ਦੇ ਵਰਕਰਾਂ ਤੋਂ ਮਾਫ਼ੀ ਵੀ ਮੰਗੀ ਹੈ।

ਦਰਅਸਲ ਹਾਲ ਹੀ ਵਿੱਚ ਖਤਮ ਹੋਈਆਂ 2024 ਦੀਆਂ ਚੋਣਾਂ ਵਿੱਚ ਬੀਜੂ ਜਨਤਾ ਦਲ ਦੀ ਕਰਾਰੀ ਹਾਰ ਤੋਂ ਬਾਅਦ ਉੱਠੇ ਤੂਫਾਨ ਦੇ ਵਿਚਕਾਰ, ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਵੀਕੇ ਪਾਂਡੀਅਨ ਨੇ ਅੱਜ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਆਪਣੇ ਵੀਡੀਓ ਬਿਆਨ ਵਿੱਚ ਪਾਂਡੀਅਨ ਨੇ ਕਿਹਾ ਕਿ ਰਾਜਨੀਤੀ ਵਿੱਚ ਆਉਣ ਦਾ ਮੇਰਾ ਉਦੇਸ਼ ਨਵੀਨ ਬਾਬੂ ਦੀ ਮਦਦ ਕਰਨਾ ਸੀ ਅਤੇ ਹੁਣ ਮੈਂ ਸੁਚੇਤ ਹੋ ਕੇ ਸਰਗਰਮ ਰਾਜਨੀਤੀ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਜੇਕਰ ਇਸ ਸਫ਼ਰ ਵਿੱਚ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫ਼ੀ ਚਾਹੁੰਦਾ ਹਾਂ। ਮੈਨੂੰ ਅਫਸੋਸ ਹੈ ਕਿ ਮੇਰੇ ਖਿ਼ਲਾਫ਼ ਇਸ ਮੁਹਿੰਮ ਦਾ ਬੀਜੇਡੀ ਦੀ ਹਾਰ ਨਾਲ ਕੋਈ ਭੂਮਿਕਾ ਹੈ। ਮੈਂ ਪੂਰੇ ਬੀਜੂ ਪਰਿਵਾਰ ਤੋਂ ਮਾਫ਼ੀ ਮੰਗਦਾ ਹਾਂ।

Leave a Reply

Your email address will not be published. Required fields are marked *

View in English