ਧੁੰਦ ਦੀ ਲਪੇਟ ‘ਚ ਆਇਆ ਪੰਜਾਬ, ਕਈ ਥਾਵਾਂ ’ਤੇ ਵਾਹਨ ਆਪਸ ’ਚ ਟਕਰਾਏ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਦਸੰਬਰ 26

ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਤੇ ਪਠਾਨਕੋਟ ਸਮੇਤ ਸੂਬੇ ਦੇ ਕਈ ਜ਼ਿਲ੍ਹੇ ਸਵੇਰੇ ਸੰਘਣੀ ਧੁੰਦ ਦੀ ਚਾਦਰ ’ਚ ਲਿਪਟੇ ਰਹੇ। ਕਈ ਜ਼ਿਲ੍ਹਿਆਂ ’ਚ ਸਵੇਰੇ ਸਾਢੇ ਨੌਂ ਵਜੇ ਤੱਕ ਦ੍ਰਿਸ਼ਤਾ 15 ਮੀਟਰ ਤੱਕ ਰਹੀ, ਇਸ ਨਾਲ ਵਾਹਨ ਚਾਲਕਾਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਵਾਹਨ ਰੇਂਗਦੇ ਹੋਏ ਚੱਲ ਰਹੇ ਸਨ। ਤਾਪਮਾਨ ਡਿੱਗਣ ਨਾਲ ਠੰਢ ਵੀ ਜ਼ਿਆਦਾ ਰਹੀ। ਗੁਰਦਾਸਪੁਰ ’ਚ ਸਭ ਤੋਂ ਘੱਟ 5.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਧੁੰਦ ’ਚ ਕਈ ਥਾਵਾਂ ’ਤੇ ਵਾਹਨ ਆਪਸ ’ਚ ਟਕਰਾਏ, ਜਿਸ ਨਾਲ ਕਈ ਲੋਕ ਜ਼ਖ਼ਮੀ ਹੋ ਗਏ। ਜਲੰਧਰ ’ਚ ਲੁਧਿਆਣਾ ਨੈਸ਼ਨਲ ਹਾਈਵੇ ’ਤੇ ਧੰਨੋਵਾਲੀ ਫਾਟਕ ਦੇ ਸਾਹਮਣੇ ਸੋਮਵਾਰ ਸਵੇਰੇ ਸੰਘਣੀ ਧੁੰਦ ’ਚ ਇਕ ਤੋਜ਼ ਰਫ਼ਤਾਰ ਬਰੇਜ਼ਾ ਕਾਰ ਨੇ ਪਿਕਅਪ ਵਾਹਨ ਨੂੰ ਟੱਕਰ ਮਾਰ ਦਿੱਤੀ। ਪਿੰਡ ਬਡਿੰਗ ਨੇੜੇ ਸਵੇਰੇ ਦਸ ਵਜੇ ਹੋਏ ਹਾਦਸੇ ’ਚ ਪਿਕਅਪ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅੰਮ੍ਰਿਤਸਰ ਦੇ ਬਿਆਸ ਪੁਲ ’ਤੇ ਦਸ ਵਾਹਨ ਆਪਸ ’ਚ ਟਕਰਾਅ ਗਏ। ਇਸ ਦੌਰਾਨ ਸੀਮੰਟ ਦੀਆਂ ਬੋਰੀਆਂ ਨਾਲ ਲੱਦਿਆ ਇਕ ਟਰੱਕ ਪੁਲ ਦੇ ਹੇਠਾਂ ਜਾ ਡਿੱਗਿਆ। ਹਾਲਾਂਕਿ ਟਰੱਕ ਟਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਕਾਰਨ ਬਿਆਸ ਪੁਲ ’ਤੇ ਕਰੀਬ ਇਕ ਘੰਟੇ ਤੱਕ ਟ੍ਰੈਫਿਕ ਜਾਮ ਰਿਹਾ। ਉੱਥੇ ਹੀ ਮੋਗਾ ’ਚ ਸੰਘਣੀ ਧੁੰਦ ’ਚ ਲੋਹਾਰਾ ਦੇ ਨੇੜੇ ਚਾਰ ਵਾਹਨ ਇਕ-ਦੂਜੇ ਨਾਲ ਟਕਰਾਏ। ਇਸ ਦੌਰਾਨ ਦੋ ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਜਲੰਧਰ ’ਚ ਹੀ ਧੁੰਦ ’ਚ ਚਾਰ ਵਾਹਨ ਟਕਰਾਏ।

Leave a Reply

Your email address will not be published. Required fields are marked *

View in English