ਦੱਖਣੀ ਅਫਰੀਕਾ ਤੋਂ ਭਾਰਤ ਪਹੁੰਚੇ 12 ਚੀਤੇ

ਫੈਕਟ ਸਮਾਚਾਰ ਸੇਵਾ

ਭੋਪਾਲ, ਫਰਵਰੀ 18

ਭਾਰਤ ਵਿੱਚ ਚੀਤਿਆਂ ਦੇ ਮੁੜ ਵਸੇਬੇ ਦੇ ਇਤਿਹਾਸ ਵਿੱਚ ਦੂਜਾ ਅਧਿਆਏ ਅੱਜ ਜੋੜਿਆ ਜਾਵੇਗਾ। ਦੱਖਣੀ ਅਫ਼ਰੀਕਾ ਤੋਂ ਲਿਆਂਦੇ ਜਾ ਰਹੇ 12 ਚੀਤਿਆਂ ਦੀ ਇਹ ਚਾਲ ਨਾਮੀਬੀਆ ਤੋਂ ਅੱਠ ਚੀਤਿਆਂ ਨੂੰ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿੱਚ ਲਿਆਂਦੇ ਜਾਣ ਤੋਂ ਮਹਿਜ਼ ਪੰਜ ਮਹੀਨੇ ਬਾਅਦ ਆਈ ਹੈ।

ਚੀਤਿਆਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ ਤੋਂ ਰਵਾਨਾ ਹੋਇਆ ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ ਅੱਜ ਸਵੇਰੇ ਗਵਾਲੀਅਰ ਦੇ ਮਹਾਰਾਜਪੁਰਾ ਏਅਰ ਟਰਮੀਨਲ ‘ਤੇ ਉਤਰਿਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਜੰਗਲਾਤ ਅਤੇ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ, ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ, ਰਾਜ ਦੇ ਜੰਗਲਾਤ ਮੰਤਰੀ ਕੁੰਵਰ ਵਿਜੇ ਸ਼ਾਹ ਚੀਤਿਆਂ ਨੂੰ ਕੁਆਰੰਟੀਨ ਐਨਕਲੋਜ਼ਰਾਂ ਵਿੱਚ ਛੱਡਣਗੇ।

ਇਸ ਮੌਕੇ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ”ਕੁਨੋ ਨੈਸ਼ਨਲ ਪਾਰਕ ‘ਚ ਅੱਜ ਚੀਤਿਆਂ ਦੀ ਗਿਣਤੀ ਵਧਣ ਜਾ ਰਹੀ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ, ਇਹ ਉਨ੍ਹਾਂ ਦਾ ਵਿਜ਼ਨ ਹੈ। ਕੂਨੋ ਵਿੱਚ 12 ਚੀਤਿਆਂ ਦਾ ਪੁਨਰਵਾਸ ਕੀਤਾ ਜਾਵੇਗਾ, ਜਿਸ ਤੋਂ ਬਾਅਦ ਚੀਤਿਆਂ ਦੀ ਕੁੱਲ ਗਿਣਤੀ 20 ਹੋ ਜਾਵੇਗੀ।

Leave a Reply

Your email address will not be published. Required fields are marked *

View in English