‘ਦੰਗਲ’ Film ਦੀ ਅਦਾਕਾਰਾ ਬਬੀਤਾ ਫੋਗਟ ਦੀ 19 ਸਾਲ ਦੀ ਉਮਰ ‘ਚ ਮੌਤ

ਆਮਿਰ ਖਾਨ ਦੀ ਛੋਟੀ ਬੇਟੀ ਦਾ ਨਿਭਾਇਆ ਸੀ ਕਿਰਦਾਰ
ਹਾਦਸੇ ਵਿਚ ਲੱਤ ‘ਤੇ ਹੋਇਆ ਫਰੈਕਚਰ
ਦਵਾਈ ਕਰ ਗਈ ਗਲਤ ਰਿਐਕਸ਼ਨ
ਪੂਰੇ ਸਰੀਰ ਵਿਚ ਪਾਣੀ ਭਰਨ ਨਾਲ ਗਈ ਜਾਨ
ਨਵੀਂ ਦਿੱਲੀ : ਫਿਲਮ ‘ਦੰਗਲ’ ‘ਚ ਆਮਿਰ ਖਾਨ ਦੀ ਛੋਟੀ ਬੇਟੀ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੁਹਾਨੀ ਭਟਨਾਗਰ ਦਾ ਦਿਹਾਂਤ ਹੋ ਗਿਆ ਹੈ। ਅਭਿਨੇਤਰੀ ਦੀ ਉਮਰ ਸਿਰਫ 19 ਸਾਲ ਸੀ ਅਤੇ ਇਸ ਉਮਰ ‘ਚ ਉਹ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਹਾਨੀ ਭਟਨਾਗਰ ਦੇ ਪੂਰੇ ਸਰੀਰ ‘ਚ ਤਰਲ ਪਦਾਰਥ ਜਮ੍ਹਾ ਹੋ ਗਿਆ ਸੀ। ਕੁਝ ਸਮਾਂ ਪਹਿਲਾਂ ਸੁਹਾਨੀ ਦਾ ਐਕਸੀਡੈਂਟ ਹੋਇਆ ਸੀ, ਜਿਸ ਕਾਰਨ ਉਸ ਦੀ ਲੱਤ ਫਰੈਕਚਰ ਹੋ ਗਈ ਸੀ। ਇਲਾਜ ਦੌਰਾਨ ਉਸ ਵੱਲੋਂ ਲਈਆਂ ਗਈਆਂ ਦਵਾਈਆਂ ਦੇ ਰਿਐਕਸ਼ਨ ਕਾਰਨ ਉਸ ਦੇ ਸਰੀਰ ‘ਚ ਹੌਲੀ-ਹੌਲੀ ਤਰਲ ਪਦਾਰਥ ਜਮ੍ਹਾ ਹੋਣ ਲੱਗਾ, ਜਿਸ ਕਾਰਨ ਉਹ ਲੰਬੇ ਸਮੇਂ ਤੋਂ ਬੀਮਾਰ ਸੀ ਅਤੇ ਉਸ ਦਾ ਏਮਜ਼ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਪਰ ਅਫਸੋਸ, ਡਾਕਟਰ ਉਸ ਨੂੰ ਬਚਾ ਨਹੀਂ ਸਕੇ ਅਤੇ ਸੁਹਾਨੀ ਭਟਨਾਗਰ ਦੀ 17 ਫਰਵਰੀ 2024 ਨੂੰ ਮੌਤ ਹੋ ਗਈ। ਸੁਹਾਨੀ ਭਟਨਾਗਰ ਦਾ ਪਰਿਵਾਰ ਉਸ ਦੇ ਦੇਹਾਂਤ ਨਾਲ ਸਦਮੇ ‘ਚ ਹੈ। ਦੱਸਿਆ ਜਾ ਰਿਹਾ ਹੈ ਕਿ ਅਭਿਨੇਤਰੀ ਦੇ ਮਾਤਾ-ਪਿਤਾ ਦੀ ਹਾਲਤ ਖਰਾਬ ਹੈ ਅਤੇ ਉਹ ਰੋ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਸੁਹਾਨੀ ਭਟਨਾਗਰ ਨੇ ਸਾਲ 2016 ‘ਚ ਆਮਿਰ ਖਾਨ ਦੀ ਫਿਲਮ ‘ਦੰਗਲ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਇਸ ਫਿਲਮ ‘ਚ ਉਹ ਆਮਿਰ ਖਾਨ ਦੀ ਬੇਟੀ ਬਬੀਤਾ ਫੋਗਾਟ ਦੇ ਕਿਰਦਾਰ ‘ਚ ਨਜ਼ਰ ਆਈ ਸੀ। ਫਿਲਮ ‘ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ। ਇਸ ਤੋਂ ਪਹਿਲਾਂ ਉਹ ਕਈ ਟੈਲੀਵਿਜ਼ਨ ਵਿਗਿਆਪਨਾਂ ‘ਚ ਵੀ ਕੰਮ ਕਰ ਚੁੱਕੀ ਹੈ। ਹਾਲਾਂਕਿ ‘ਦੰਗਲ’ ਤੋਂ ਸੁਹਾਨੀ ਨੂੰ ਖਾਸ ਪਛਾਣ ਮਿਲੀ। ਇਸ ਫਿਲਮ ਤੋਂ ਬਾਅਦ ਸੁਹਾਨੀ ਨੂੰ ਕਈ ਫਿਲਮਾਂ ਦੇ ਆਫਰ ਮਿਲੇ ਪਰ ਉਨ੍ਹਾਂ ਨੇ ਐਕਟਿੰਗ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ। ਉਹ ਆਪਣੀ ਪੜ੍ਹਾਈ ‘ਤੇ ਧਿਆਨ ਦੇਣਾ ਚਾਹੁੰਦੀ ਸੀ। ਕਈ ਇੰਟਰਵਿਊਜ਼ ‘ਚ ਸੁਹਾਨੀ ਨੇ ਦੱਸਿਆ ਸੀ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਫਿਲਮ ਇੰਡਸਟਰੀ ‘ਚ ਵਾਪਸੀ ਕਰੇਗੀ, ਪਰ ਕੌਣ ਜਾਣਦਾ ਸੀ ਕਿ ਕਰੀਅਰ ਬਣਾਉਣ ਤੋਂ ਪਹਿਲਾਂ ਹੀ ਅਭਿਨੇਤਰੀ ਦੀ ਜ਼ਿੰਦਗੀ ‘ਚ ਰੁਕਾਵਟ ਆ ਜਾਵੇਗੀ।

ਅਦਾਕਾਰਾ ਦਾ ਅੰਤਿਮ ਸੰਸਕਾਰ ਅੱਜ ਹੋਵੇਗਾ
ਇੰਨੀ ਛੋਟੀ ਉਮਰ ਵਿੱਚ ਸੁਹਾਨੀ ਦੇ ਦੇਹਾਂਤ ਨੇ ਪੂਰੀ ਫਿਲਮ ਇੰਡਸਟਰੀ ਵਿੱਚ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿਸੇ ਲਈ ਵੀ ਯਕੀਨ ਕਰਨਾ ਮੁਸ਼ਕਲ ਹੈ ਕਿ ਸੁਹਾਨੀ ਇੰਨੀ ਛੋਟੀ ਉਮਰ ਵਿੱਚ ਇਸ ਦੁਨੀਆ ਤੋਂ ਕਿਵੇਂ ਚਲੀ ਗਈ। ਅੱਜ ਸੁਹਾਨੀ ਦਾ ਅੰਤਿਮ ਸੰਸਕਾਰ ਫਰੀਦਾਬਾਦ ਦੇ ਸੈਕਟਰ-15 ਸਥਿਤ ਅਜਰੌਦਾ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

Leave a Reply

Your email address will not be published. Required fields are marked *

View in English