ਦੇਹਰਾਦੂਨ ‘ਚ ਚੱਲਦੀ ਸਕੂਟੀ ਨੂੰ ਲੱਗੀ ਅੱਗ , ਲੜਕੀ ਦੀ ਸੜ ਕੇ ਮੌਤ

ਫੈਕਟ ਸਮਾਚਾਰ ਸੇਵਾ

ਉੱਤਰਕਾਸ਼ੀ , ਨਵੰਬਰ 21

ਉੱਤਰਾਖੰਡ ‘ਚ ਸੁਵਾਖੋਲੀ-ਭਵਾਨ ਨਗੁਣ ਮੋਟਰ ਮਾਰਗ ’ਤੇ ਭਵਾਨ ਦੇ ਨਜ਼ਦੀਕ ਚੱਲਦੀ ਸਕੂਟੀ ‘ਚ ਅੱਗ ਲੱਗਣ ਨਾਲ ਇਸ ’ਤੇ ਸਵਾਰ ਚਿਨਆਲੀਸੌੜ ਉੱਤਰਕਾਸ਼ੀ ਦੀ ਵਾਸੀ ਲੜਕੀ ਦੀ ਸੜ ਕੇ ਮੌਤ ਹੋ ਗਈ। ਇਹ ਕੁੜੀ ਦੇਹਰਾਦੂਨ ’ਚ ਰਹਿ ਕੇ ਫਾਰਮੇਸੀ ਦੀ ਪੜ੍ਹਾਈ ਕਰ ਰਹੀ ਸੀ।

ਪੁਲਿਸ ਮੁਤਾਬਕ ਸੋਮਵਾਰ ਚਿਨਆਲੀਸੌੜ ਉੱਤਰਕਾਸ਼ੀ ਵਾਸੀ 25 ਸਾਲਾ ਰੰਜਨਾ ਦੇਹਰਾਦੂਨ ਤੋ ਆਪਣੀ ਸਕੂਟੀ ’ਤੇ ਘਰ ਜਾ ਰਹੀ ਸੀ। ਸੁਵਾਖੋਲੀ-ਭਵਾਨ ਨਗੁਣ ਮੋਟਰ ਮਾਰਗ ’ਤੇ ਭਵਾਨ ਦੇ ਨਜ਼ਦੀਕ ਉਸ ਦੀ ਸਕੂਟੀ ’ਚ ਅਚਾਨਕ ਅੱਗ ਲੱਗ ਗਈ। ਥਤਯੂੜ ਦੇ ਥਾਣਾ ਇੰਚਾਰਜ ਸ਼ਾਂਤੀ ਪ੍ਰਸਾਦ ਚਮੋਲੀ ਨੇ ਕਿਹਾ ਕਿ ਲੜਕੀ ਸਕੂਟੀ ’ਚ ਹਲਕੀ ਅੱਗ ਲੱਗਣ ’ਤੇ ਇਸ ਨੂੰ ਸੜਕ ਕਿਨਾਰੇ ਖੜ੍ਹਾ ਕੇ ਦੇਖਣ ਲੱਗੀ ਤਾਂ ਅਚਾਨਕ ਪੈਟਰੋਲ ਦੀ ਟੈਂਕੀ ਫੱਟ ਗਈ ਤੇ ਕੁੜੀ ਬੁਰੀ ਤਰ੍ਹਾਂ ਨਾਲ ਝੁਲਸ ਗਈ। ਕੁੜੀ ਨੂੰ ਹਸਪਤਾਲ ਲੈ ਕੇ ਗਏ ਤਾਂ ਉਥੇ ਕੰਮ ਕਰ ਰਹੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।

Leave a Reply

Your email address will not be published. Required fields are marked *

View in English