ਦੇਸ਼ ‘ਚ ਮਿਲਿਆ ਕੋਰੋਨਾ ਦਾ ਨਵਾਂ JN.1 ਵੇਰੀਐਂਟ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਦਸੰਬਰ 16

ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਦੁਨੀਆ ਭਰ ‘ਚ ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨਾਲ ਹੀ ਹੁਣ ਕੋਰੋਨਾ ਦਾ ਇੱਕ ਨਵਾਂ ਸਬਵੇਰਿਅੰਟ, ਜੇਐਨ 1 (JN.1) ਸਾਹਮਣੇ ਆਇਆ ਹੈ। ਇਸ ਨਵੇਂ ਉਪ-ਵਰਗ ਦੀ ਪਛਾਣ ਪਹਿਲੀ ਵਾਰ ਲਕਸਮਬਰਗ ਵਿੱਚ ਕੀਤੀ ਗਈ ਸੀ। ਇਸ ਤੋਂ ਬਾਅਦ ਯੂਕੇ, ਆਈਸਲੈਂਡ, ਫਰਾਂਸ ਤੇ ਅਮਰੀਕਾ ਵਿੱਚ ਵੀ ਕੁਝ ਮਾਮਲੇ ਸਾਹਮਣੇ ਆਏ ਹਨ।

ਹੁਣ ਭਾਰਤ ‘ਚ ਵੀ ਕੋਰੋਨਾ ਦੇ ਇਸ ਸਬਵੈਰੀਐਂਟ ਦਾ ਮਾਮਲਾ ਸਾਹਮਣੇ ਆਇਆ ਹੈ। ਕੇਰਲ ‘ਚ ਇਹ ਨਵਾਂ ਸਬਵੇਰੀਐਂਟ ਜੇਐੱਨ 1 ਦੀ ਪੁਸ਼ਟੀ ਕੀਤੀ ਗਈ ਹੈ। ਇਹ ਮਾਮਲਾ ਸਾਹਮਣੇ ਆਉਂਦੇ ਹੀ ਮਹਾਮਾਰੀ ਨੂੰ ਲੈ ਕੇ ਸਭ ਦੀ ਚਿੰਤਾ ਇਕ ਵਾਰ ਫਿਰ ਵੱਧ ਗਈ ਹੈ।

Leave a Reply

Your email address will not be published. Required fields are marked *

View in English