ਦੀਵਾਲੀ ਤੋਂ ਬਾਅਦ ਦਿੱਲੀ ‘ਚ ਹਵਾ ਪ੍ਰਦੂਸ਼ਣ ਦਾ ਕਹਿਰ: ITO ‘ਚ AQI 406 ਨਾਲ ‘ਗੰਭੀਰ’ ਸ਼੍ਰੇਣੀ ‘ਚ ਪਹੁੰਚੀ ਹਵਾ, GRAP-3 ਲਾਗੂ; ਕਪਿਲ ਮਿਸ਼ਰਾ ਨੇ ਕੇਜਰੀਵਾਲ ‘ਤੇ ਲਾਏ ਦੋਸ਼

ਨਵੀਂ ਦਿੱਲੀ, 9 ਨਵੰਬਰ, 2026 : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਤਾਜ਼ਾ ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਚਿੰਤਾਜਨਕ ਬਣੀ ਹੋਈ ਹੈ। ਸੋਮਵਾਰ ਸਵੇਰੇ ਦਿੱਲੀ ਦੇ ਕਈ ਖੇਤਰਾਂ ਵਿੱਚ ਹਵਾ ਗੁਣਵੱਤਾ ਸੂਚਕਾਂਕ (AQI) ਖ਼ਤਰਨਾਕ ਛੋਹਾਂ ਛੂੰਹਦਿਆਂ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਸ਼ਹਿਰ ਦੇ ਇੰਦਰਲੋਕ ਸਮੇਤ ਕਈ ਮੁੱਖ ਹਿੱਸਿਆਂ ਵਿੱਚ ਧੂੰਏਂ ਅਤੇ ਧੁੰਦ ਦੀ ਮੋਟੀ ਚਾਦਰ ਛਾਏ ਰਹਿਣ ਕਾਰਨ ਸਵੇਰੇ ਦ੍ਰਿਸ਼ਟੀ (Visibility) ਬਹੁਤ ਘੱਟ ਗਈ।

CPCB ਅਨੁਸਾਰ ਆਈਟੀਓ (ITO) ਸਥਿਤ ਏਅਰ ਕਵਾਲਿਟੀ ਸਟੇਸ਼ਨ ‘ਤੇ ਸਵੇਰੇ 4:20 ਵਜੇ AQI 406 ਦਰਜ ਹੋਇਆ, ਜੋ ਕਿ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਰਾਜੀਵ ਚੌਕ ਵਿੱਚ AQI 381 ਅਤੇ ਸਾਊਥ ਐਕਸਟੈਂਸ਼ਨ ਵਿੱਚ 360 ਦਰਜ ਕੀਤਾ ਗਿਆ, ਜੋ ਕਿ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਆਉਂਦੇ ਹਨ। ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਦਿੱਲੀ-ਐੱਨਸੀਆਰ (NCR) ਵਿੱਚ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (GRAP) ਦਾ ਤੀਜਾ ਪੜਾਅ (GRAP-3) ਲਾਗੂ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ, ਪ੍ਰਦੂਸ਼ਣ ਦੇ ਮੁੱਦੇ ‘ਤੇ ਰਾਜਨੀਤੀ ਵੀ ਗਰਮਾ ਗਈ ਹੈ। ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਪ੍ਰਦੂਸ਼ਣ ਦੇ ਬਹਾਨੇ ਦੀਵਾਲੀ ਅਤੇ ਹਿੰਦੂ ਤਿਉਹਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਕਿ ਕੇਜਰੀਵਾਲ ਦੀ ਸ਼ਹਿ ‘ਤੇ ਨੇਤਾਵਾਂ ਅਤੇ ਪੇਡ ਸੈਲੇਬ੍ਰਿਟੀਜ਼ ਰਾਹੀਂ ਹਿੰਦੂ ਤਿਉਹਾਰਾਂ ਵਿਰੁੱਧ ਇੱਕ ਖਾਸ ਬਿਰਤਾਂਤ (Narrative) ਘੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

View in English