ਦਿੱਲੀ ਹਵਾ ਹੋਈ ‘ਜ਼ਹਿਰੀਲੀ’ , ਕਈ ਇਲਾਕਿਆਂ ਦਾ AQI ਅੱਜ ਵੀ 400 ਤੋਂ ਪਾਰ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਨਵੰਬਰ 7

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਪ੍ਰਦੂਸ਼ਣ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ ਜਿਸ ਦਾ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ‘ਤੇ ਡੂੰਘਾ ਅਸਰ ਪੈਂਦਾ ਹੈ ਤੇ ਇਹ ਪ੍ਰਦੂਸ਼ਣ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਸਿਹਤ ਲਈ ਘਾਤਕ ਬਣ ਜਾਂਦਾ ਹੈ।

ਦਿੱਲੀ ਦੇ ਕਈ ਇਲਾਕਿਆਂ ‘ਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਪੱਧਰ ‘ਤੇ ਬਣਿਆ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਦੀ ਸਮੁੱਚੀ ਗੁਣਵੱਤਾ ਲਗਾਤਾਰ ਕਈ ਦਿਨਾਂ ਤੋਂ ‘ਗੰਭੀਰ’ ਸ਼੍ਰੇਣੀ ਵਿੱਚ ਬਣੀ ਹੋਈ ਹੈ। ਰਾਸ਼ਟਰੀ ਰਾਜਧਾਨੀ ‘ਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ‘ਚ ਬਣੀ ਹੋਈ ਹੈ। ਵਿਗੜਦੀ ਹਵਾ ਦੀ ਗੁਣਵੱਤਾ ਦੇ ਜਵਾਬ ਵਿੱਚ, ਦਿੱਲੀ-ਐਨਸੀਆਰ ਨੇ GRAP IV ਪਾਬੰਦੀਆਂ ਲਗਾਈਆਂ ਹਨ। ਅੱਜ ਸਵੇਰੇ 8 ਵਜੇ ਆਨੰਦ ਵਿਹਾਰ ਖੇਤਰ ਵਿੱਚ AQI 441 ਦਰਜ ਕੀਤਾ ਗਿਆ, ਜਦੋਂ ਕਿ ਸਵੇਰੇ 5 ਵਜੇ 432 ਦਰਜ ਕੀਤਾ ਗਿਆ।

ਪ੍ਰਦੇਸ਼ ’ਚ ਵਧੇ ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦੇ ਹੋਏ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਸਾਰੇ ਸੰਬਧਿਤ ਵਿਭਾਗਾਂ ਦੀ ਬੈਠਕ ਬੁਲਾਈ ਸੀ। ਉਨ੍ਹਾਂ ਨੇ ਦਫ਼ਤਰ ਨੇ ਇੱਕ ਸੰਖੇਪ ਬਿਆਨ ’ਚ ਕਿਹਾ ਕਿ ਇਹ ਬੈਠਕ GRAP-4 ਨੂੰ ਸਖਤੀ ਨਾਲ ਲਾਗੂ ਕਰਨ ਲਈ ਬੁਲਾਈ ਗਈ ਹੈ।

Leave a Reply

Your email address will not be published. Required fields are marked *

View in English