ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਪ੍ਰੈਲ 21
ਸਾਕੇਤ ਕੋਰਟ ‘ਚ ਵਕੀਲ ਦੇ ਰੂਪ ‘ਚ ਇਕ ਵਿਅਕਤੀ ਨੇ ਔਰਤ ‘ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਮਹਿਲਾ ‘ਤੇ 4 ਗੋਲੀਆਂ ਚਲਾਈਆਂ। ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦੋਸ਼ੀ ਵਿਅਕਤੀ ਮੁਅੱਤਲ ਵਕੀਲ ਹੈ ਅਤੇ ਗੋਲੀ ਲੱਗਣ ਵਾਲੀ ਔਰਤ ਉਸ ਦੀ ਪਤਨੀ ਹੈ। ਦੋਵਾਂ ਵਿਚਾਲੇ ਪਹਿਲਾਂ ਹੀ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਗੋਲੀ ਚਲਾ ਦਿੱਤੀ। ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵਕੀਲ ਬਲਾਕ ਨੇੜੇ ਵਾਪਰੀ ਇਸ ਘਟਨਾ ਨੇ ਪੂਰੀ ਅਦਾਲਤ ਵਿਚ ਹਲਚਲ ਮਚਾ ਦਿੱਤੀ ਹੈ। ਘਟਨਾ ਦੌਰਾਨ ਵਕੀਲ ਅਦਾਲਤ ਵਿੱਚ ਪਹੁੰਚ ਰਹੇ ਸਨ। ਬਲਾਕ ਦੇ ਆਲੇ-ਦੁਆਲੇ ਕੁਝ ਵਕੀਲ ਸਨ।
ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਹਥਿਆਰਾਂ ਨਾਲ ਅਦਾਲਤ ਵਿਚ ਕਿਵੇਂ ਦਾਖ਼ਲ ਹੋਣ ‘ਚ ਕਾਮਯਾਬ ਹੋ ਗਿਆ ਜਦੋਂਕਿ ਐਂਟਰੀ ਗੇਟ ’ਤੇ ਸਕੈਨਰ ਰਾਹੀਂ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਜ਼ਖਮੀ ਔਰਤ ਅਦਾਲਤ ਤੋਂ ਬਾਹਰ ਆ ਰਹੀ ਹੈ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।







