ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਕਤੂਬਰ 6
ਨਵੀਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ‘ਚ 7, 11, 15, 25 ਅਕਤੂਬਰ ਅਤੇ 6 ਨਵੰਬਰ 2023 ਨੂੰ ਕ੍ਰਿਕੇਟ ਵਿਸ਼ਵ ਕੱਪ 2023 ਮੈਚਾਂ ਦੌਰਾਨ ਦਰਸ਼ਕਾਂ ਦੀ ਆਵਾਜਾਈ ਦੀ ਸਹੂਲਤ ਲਈ ਦਿੱਲੀ ਮੈਟਰੋ ਨੇ ਆਪਣੀਆਂ ਸਾਰੀਆਂ ਲਾਈਨਾਂ (ਏਅਰਪੋਰਟ ਐਕਸਪ੍ਰੈਸ ਲਾਈਨ ਨੂੰ ਛੱਡ ਕੇ) ‘ਤੇ ਆਖਰੀ ਰੇਲਗੱਡੀ ਦੇ ਸਮੇਂ ਵਿੱਚ ਮਾਮੂਲੀ ਬਦਲਾਅ ਕੀਤੇ ਗਏ ਹਨ। ਇਹ ਸਟੇਡੀਅਮ ਵਾਇਲੇਟ ਲਾਈਨ ਯਾਨੀ ਕਸ਼ਮੀਰੀ ਗੇਟ ਤੋਂ ਰਾਜਾ ਨਾਹਰ ਸਿੰਘ ਕੋਰੀਡੋਰ (ਵਾਇਲੇਟ ਲਾਈਨ) ‘ਤੇ ਦਿੱਲੀ ਗੇਟ ਮੈਟਰੋ ਸਟੇਸ਼ਨ ਦੇ ਨੇੜੇ ਹੈ।
ਮੈਚ ਖਤਮ ਹੋਣ ਤੋਂ ਬਾਅਦ ਆਸ ਪਾਸ ਦੇ ਮੈਟਰੋ ਸਟੇਸ਼ਨਾਂ ‘ਤੇ ਅਚਾਨਕ ਹੋਣ ਵਾਲੀ ਭੀੜ ਦੀ ਉਮੀਦ ਨੂੰ ਦੇਖਦੇ ਹੋਏ, ਦਿੱਲੀ ਮੈਟਰੋ ਸਾਰੀਆਂ ਲਾਈਨਾਂ ‘ਤੇ ਆਪਣੀ ਆਖਰੀ ਰੇਲਗੱਡੀ ਦਾ ਸਮਾਂ ਲਗਭਗ 30 ਮਿੰਟ ਵਧਾ ਕੇ ਵਾਧੂ ਰੇਲ ਸਫ਼ਰ (ਲਗਭਗ 24) ਚਲਾਏਗੀ। ਇਸ ਨਾਲ ਦਰਸ਼ਕ ਮੈਟਰੋ ਦੀ ਵਰਤੋਂ ਕਰਕੇ ਆਸਾਨੀ ਨਾਲ ਆਪਣੀ ਲੋਕੇਸ਼ਨ ਤੱਕ ਪਹੁੰਚ ਸਕਣਗੇ।







