ਦਿੱਲੀ ‘ਚ ਸ਼ਰਾਬ ਦੇ ਨਸ਼ੇ ‘ਚ ਡਰਾਈਵਰ ਨੇ ਦੁਕਾਨ ‘ਤੇ ਚੜ੍ਹਾਈ ਕਾਰ, ਪੰਜ ਜ਼ਖ਼ਮੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 2

ਰਾਜਧਾਨੀ ਦਿੱਲੀ ਵਿੱਚ ਇੱਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਕਾਰ ਰਾਜਪੁਰ ਰੋਡ ਸਿਵਲ ਲਾਈਨ ‘ਤੇ ਮਸ਼ਹੂਰ ਫਤਿਹ ਕਚੋਰੀ ਵੇਚਣ ਵਾਲੇ ਦੀ ਦੁਕਾਨ ‘ਤੇ ਜਾ ਟਕਰਾਈ। ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਦੱਸ ਦੇਈਏ ਕਿ ਮਰਸਡੀਜ਼ ਕਾਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਇੱਕ ਤੋਂ ਬਾਅਦ ਇੱਕ ਪੰਜ ਲੋਕਾਂ ਨੂੰ ਮਾਰਿਆ। ਫਿਲਹਾਲ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

Leave a Reply

Your email address will not be published. Required fields are marked *

View in English