ਦਿੱਲੀ ‘ਚ ਚੱਲਦੀ ਸਕੂਟੀ ‘ਤੇ ਲੜਕੀ ਨੇ ਦੁਲਹਨ ਬਣ ਕੇ ਬਣਾਈ ਰੀਲ, ਹੋਇਆ ਚਲਾਨ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਜੂਨ 13

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਦੁਲਹਨ ਬਣ ਕੇ ਸਕੂਟੀ ‘ਤੇ ਰੀਲ ਬਣਾਉਣਾ ਕੁੜੀ ਲਈ ਮਹਿੰਗਾ ਸਾਬਿਤ ਹੋਇਆ। ਵਾਇਰਲ ਹੋਈ ਵੀਡੀਓ ਦਾ ਨੋਟਿਸ ਲੈਂਦਿਆਂ ਟ੍ਰੈਫਿਕ ਪੁਲਿਸ ਨੇ ਬਿਨਾਂ ਹੈਲਮੇਟ ਅਤੇ ਬਿਨਾਂ ਲਾਇਸੈਂਸ ਤੋਂ ਦੋਪਹੀਆ ਵਾਹਨ ਚਲਾਉਣ ਦੇ ਦੋਸ਼ ਵਿਚ ਸਕੂਟੀ ਮਾਲਕ ਦੇ ਘਰ ਚਲਾਨ ਕੱਟਿਆ ਹੈ।

ਦਿੱਲੀ ਪੁਲਿਸ ਨੇ ਇਸ ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ ਤੇ ਕਿਹਾ ਕਿ ਅਜਿਹੀ ਬੇਵਕੂਫੀ ਨਾ ਕਰੋ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ‘ਚ ਇੰਟਰਨੈੱਟ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਸੀ। ਇਸ ਵਿਚ ਇਕ ਲੜਕੀ ਦੁਲਹਨ ਦੇ ਕੱਪੜਿਆਂ ਵਿਚ ਸਕੂਟੀ ਚਲਾ ਰਹੀ ਸੀ। ਇਸ ਦੇ ਨਾਲ ਹੀ ਰੀਲ ‘ਚ ਗੀਤ ਚੱਲ ਰਿਹਾ ਸੀ।

ਇਹ ਵੀਡੀਓ ਵਾਇਰਲ ਹੋਣ ‘ਤੇ ਦਿੱਲੀ ਪੁਲਿਸ ਦੇ ਧਿਆਨ ‘ਚ ਆਇਆ। ਟ੍ਰੈਫਿਕ ਪੁਲਿਸ ਨੇ ਦੇਖਿਆ ਕਿ ਸਕੂਟੀ ਚਲਾਉਂਦੇ ਸਮੇਂ ਲੜਕੀ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਸਕੂਟੀ ਦੇ ਨੰਬਰ ਦੀ ਮਦਦ ਨਾਲ ਪੁਲਿਸ ਇਸ ਦੇ ਮਾਲਕ ਤਕ ਪਹੁੰਚ ਗਈ। ਪਤਾ ਲੱਗਿਆ ਕਿ ਲੜਕੀ ਕੋਲ ਲਾਇਸੈਂਸ ਵੀ ਨਹੀਂ ਹੈ। ਇਸ ’ਤੇ ਟ੍ਰੈਫਿਕ ਪੁਲਿਸ ਨੇ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ।

Leave a Reply

Your email address will not be published. Required fields are marked *

View in English