ਦਿਵਿਆ ਪਹੁਜਾ ਦੀ ਪਟਿਆਲਾ ਦੀ ਭਾਖੜਾ ਚੋਂ ਮਿਲੀ ਲਾਸ਼

ਫੈਕਟ ਸਮਾਚਾਰ ਸੇਵਾ

ਗੁਰੂਗ੍ਰਾਮ , ਜਨਵਰੀ 13

ਗੁਰੂਗ੍ਰਾਮ ਦੇ ਇਕ ਹੋਟਲ ਵਿਚ ਕਤਲ ਹੋਈ ਸਾਬਕਾ ਮਾਡਲ ਦਿਵਿਆ ਪਹੂਜਾ ਦੀ ਲਾਸ਼ ਪਟਿਆਲਾ ਦੀ ਭਾਖੜਾ ਨਹਿਰ ਚੋਂ ਬਰਾਮਦ ਹੋਈ ਹੈ।ਦਿਵਿਆ ਦੇ ਕਤਲ ਤੋਂ ਬਾਅਦ ਵਾਰਦਾਤ ਚ ਮੁਲਜਮਾਂ ਵਲੋਂ ਵਰਤੀ ਗਈ ਬੀਐਮਡਬਲਯੂ ਕਾਰ ਪਟਿਆਲਾ ਦੇ ਨਵੇਂ ਬੱਸ ਅੱਡੇ ਤੋਂ ਬਰਾਮਦ ਹੋਈ ਸੀ। ਇਸ ਗੱਡੀ ਨੂੰ ਇਥੇ ਕੌਣ ਲੈ ਕੇ ਆਇਆ ਇਸ ਲਈ ਪਟਿਆਲਾ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਗੁਰੂਗ੍ਰਾਮ ਕਰਾਈਮ ਬਾਂਟ ਦੀ ਟੀਮ ਵੀ ਜਾਂਚ ਲਈ ਪਟਿਆਲਾ ਪੁੱਜ ਗਈ ਹੈ।

ਨੀਲੇ ਰੰਗ ਦੀ ਬੀਐਮਡਬਲਯੂ ਪਟਿਆਲਾ ਦੇ ਨਵੇਂ ਬੱਸ ਅੱਡੇ ਦੀ ਪਾਰਕਿੰਗ ਵਿਚ 9 ਜਨਵਰੀ ਨੂੰ ਖੜੀ ਮਿਲੀ ਸੀ, ਜਿਸਨੂੰ ਬੀਤੇ ਦਿਨ ਕੋਈ ਵਿਅਕਤੀ ਇਥੇ ਖੜਾ ਗਿਆ ਹੈ। ਉਸ ਦਿਨ ਤੋਂ ਹੀ ਦਿਵਿਆ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਸੀ।

Leave a Reply

Your email address will not be published. Required fields are marked *

View in English