ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਿਰੁੱਧ ਰੱਖੇ ਗਏ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ

ਫੈਕਟ ਸਮਾਚਾਰ ਸੇਵਾ

ਜਲੰਧਰ , ਜਨਵਰੀ 28

ਅੰਮ੍ਰਿਤਸਰ ਵਿਚ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਿਰੁੱਧ ਰੱਖੇ ਗਏ ਜਲੰਧਰ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਰਵਿਦਾਸ ਭਾਈਚਾਰੇ ਦੇ ਲੋਕਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਚੌਕ ਵਿਚ ਧਰਨਾ ਲਾ ਕੇ ਸੜਕੀ ਆਵਾਜਾਈ ਰੋਕੀ ਗਈ ਹੈ ਅਤੇ ਨਾਅਰੇਬਾਜ਼ੀ ਕੀਤੀ ਗਈ। ਬੰਦ ਕਾਰਨ ਬੂਟਾ ਮੰਡੀ, ਮਾਡਲ ਹਾਊਸ ਤੇ ਬਸਤੀਆਂ ਦੇ ਇਲਾਕੇ ਵਿਚ ਪੂਰਨ ਬੰਦ ਕੀਤਾ ਗਿਆ ਹੈ।

ਬੰਦ ਕਾਰਨ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਹਨ ਅਤੇ ਕਈ ਸਕੂਲਾਂ ਵਿਚ ਛੁੱਟੀ ਕਰ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਵੱਲੋਂ ਵੀ ਅਮਨ ਸ਼ਾਂਤੀ ਕਾਇਮ ਰੱਖਣ ਲਈ ਥਾਂ ਥਾਂ ਉੱਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਪੰਜਾਬ ਬੰਦ ਦੀ ਕਾਲ ਦਾ ਨਕੋਦਰ ਸ਼ਹਿਰ ਵਿੱਚ ਵੀ ਅਸਰ ਦਿਖਿਆ ਹੈ।ਸਬਜ਼ੀ ਮੰਡੀ ਪੂਰੀ ਤਰ੍ਹਾਂ ਰਹੀ ਬੰਦ ਆਮ ਦਿਨਾਂ ਵਿੱਚ ਇਥੋਂ ਲੰਗਣਾ ਵੀ ਔਖਾ ਹੁੰਦਾ ਹੈ, ਇਸ ਦੇ ਨਾਲ ਨਕੋਦਰ ਸ਼ਹਿਰ ਦੇ ਮੇਨ ਬਜ਼ਾਰ ਵੀ ਰਹੇ ਬੰਦ ਜਿਥੇ ਸਾਰਾ ਦਿਨ ਚਹਿਲ ਪਹਿਲ ਰਹਿੰਦੀ ਹੈ |

Leave a Reply

Your email address will not be published. Required fields are marked *

View in English