ਡਰੱਗਜ਼ ਕੇਸ : 10 ਜਨਵਰੀ ਤੱਕ ਵਧਾਈ ਸਮੀਰ ਵਾਨਖੇੜੇ ਦੀ ਅੰਤਰਿਮ ਸੁਰੱਖਿਆ, ਆਰਿਅਨ ਖਾਨ ਮਾਮਲੇ ‘ਚ ਹਾਈਕੋਰਟ ਦਾ ਫੈਸਲਾ

ਫੈਕਟ ਸਮਾਚਾਰ ਸੇਵਾ

ਮੁੰਬਈ , ਨਵੰਬਰ 28

ਆਈਆਰਐਸ ਅਧਿਕਾਰੀ ਸਮੀਰ ਵਾਨਖੇੜੇ ਨੂੰ ਸੀਬੀਆਈ ਨੇ ਆਰੀਅਨ ਖ਼ਾਨ ਨਾਲ ਸਬੰਧਤ ਮਾਮਲੇ ਵਿੱਚ ਜਬਰਨ ਵਸੂਲੀ ਅਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਹੁਣ ਇਸ ਮਾਮਲੇ ਵਿੱਚ ਬੰਬੇ ਹਾਈ ਕੋਰਟ ਨੇ ਅੱਜ ਸਮੀਰ ਵਾਨਖੇੜੇ ਨੂੰ ਕਿਸੇ ਵੀ ਦੰਡਕਾਰੀ ਕਾਰਵਾਈ ਤੋਂ ਦਿੱਤੀ ਅੰਤਰਿਮ ਸੁਰੱਖਿਆ ਨੂੰ 10 ਜਨਵਰੀ ਤੱਕ ਵਧਾ ਦਿੱਤਾ ਹੈ।

ਜਸਟਿਸ ਪੀਡੀ ਨਾਇਕ ਅਤੇ ਜਸਟਿਸ ਐਨਆਰ ਬੋਰਕਰ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਉਹ 10 ਅਤੇ 11 ਜਨਵਰੀ, 2024 ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਲੋਂ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਵਾਨਖੇੜੇ ਦੀ ਪਟੀਸ਼ਨ ‘ਤੇ ਸੁਣਵਾਈ ਕਰੇਗੀ। ਸੀਬੀਆਈ ਵੱਲੋਂ ਪੇਸ਼ ਹੋਏ ਵਕੀਲ ਕੁਲਦੀਪ ਪਾਟਿਲ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ 10 ਜਾਂ 11 ਜਨਵਰੀ ਨੂੰ ਸੀਬੀਆਈ ਵਲੋਂ ਬਹਿਸ ਕਰਨਗੇ।

Leave a Reply

Your email address will not be published. Required fields are marked *

View in English