convenience fee ਦੇ ਨਾਂ ‘ਤੇ ਕੱਟੇ ਜਾਣਗੇ ਪੈਸੇ
ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਨਵੰਬਰ 23
ਭਾਰਤ ‘ਚ ਗੂਗਲ ਪੇਅ ਯੂਜ਼ਰਸ ਲਈ ਬੁਰੀ ਖਬਰ ਹੈ। ਖ਼ਬਰ ਹੈ ਕਿ ਗੂਗਲ ਪੇਅ ਵੀ ਮੋਬਾਈਲ ਰੀਚਾਰਜ ਲਈ ਵੱਖਰੇ ਪੈਸੇ ਲੈਣ ਜਾ ਰਿਹਾ ਹੈ। ਕਈ ਯੂਜ਼ਰਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਗੂਗਲ ਪੇਅ ‘ਤੇ ਸੁਵਿਧਾ ਫੀਸ ਦੇ ਨਾਂ ‘ਤੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਹਨ। ਹੁਣ ਤੱਕ ਗੂਗਲ ਪੇਅ ਵਲੋਂ ਮੋਬਾਈਲ ਰੀਚਾਰਜ ਕਰਨ ਲਈ ਕੋਈ ਵਾਧੂ ਪੈਸੇ ਨਹੀਂ ਦੇਣੇ ਪੈਂਦੇ ਸਨ, ਪਰ ਹੁਣ ਤੁਹਾਨੂੰ ਇਸਦਾ ਭੁਗਤਾਨ ਕਰਨਾ ਪਏਗਾ।
ਗੂਗਲ ਨੇ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ ਪਰ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਇਹ ਦਾਅਵਾ ਕੀਤਾ ਹੈ। ਦੱਸ ਦੇਈਏ ਕਿ PhonePe ਅਤੇ Paytm ਪਹਿਲਾਂ ਹੀ ਮੋਬਾਈਲ ਰੀਚਾਰਜ ਲਈ ਵਾਧੂ ਚਾਰਜ ਲੈ ਰਹੇ ਹਨ। ਜਦੋਂ ਇਨ੍ਹਾਂ ਕੰਪਨੀਆਂ ਨੇ ਰਿਚਾਰਜ ਲਈ ਵਾਧੂ ਚਾਰਜ ਲੈਣਾ ਸ਼ੁਰੂ ਕੀਤਾ ਸੀ, ਤਾਂ ਗੂਗਲ ਨੇ ਕਿਹਾ ਸੀ ਕਿ ਉਸ ਦੇ ਗੂਗਲ ਪੇਅ ‘ਤੇ ਮੋਬਾਈਲ ਰੀਚਾਰਜ ਹਮੇਸ਼ਾ ਮੁਫਤ ਰਹੇਗਾ। ਇਸ ਲਈ ਕੋਈ ਵੱਖਰਾ ਚਾਰਜ ਨਹੀਂ ਲਿਆ ਜਾਵੇਗਾ।
ਮਸ਼ਹੂਰ ਟਿਪਸਟਰ ਮੁਕੁਲ ਸ਼ਰਮਾ ਨੇ ਟਵਿੱਟਰ ‘ਤੇ ਇਕ ਸਕ੍ਰੀਨਸ਼ੌਟ ਸ਼ੇਅਰ ਕੀਤਾ ਹੈ ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਜੀਓ ਦੇ 749 ਰੁਪਏ ਦੇ ਰੀਚਾਰਜ ਲਈ ਗੂਗਲ ਪੇਅ 752 ਰੁਪਏ ਚਾਰਜ ਕਰ ਰਿਹਾ ਹੈ, ਜਿਸ ‘ਚ ਸੁਵਿਧਾ ਚਾਰਜ ਦੇ ਤੌਰ ‘ਤੇ 3 ਰੁਪਏ ਜੋੜ ਦਿੱਤੇ ਗਏ ਹਨ। ਇਹ ਸੁਵਿਧਾ ਫੀਸ ਐਪ ਰਾਹੀਂ UPI ਅਤੇ ਕਾਰਡ ਭੁਗਤਾਨ ਮੋਡ ਦੋਵਾਂ ਵਿੱਚ ਅਦਾ ਕਰਨੀ ਪਵੇਗੀ।
ਰਿਪੋਰਟ ਮੁਤਾਬਕ 100 ਰੁਪਏ ਜਾਂ ਇਸ ਤੋਂ ਘੱਟ ਦੇ ਰੀਚਾਰਜ ‘ਤੇ ਕੋਈ ਵਾਧੂ ਚਾਰਜ ਨਹੀਂ ਲੱਗੇਗਾ। 200-300 ਰੁਪਏ ਤੱਕ ਦੇ ਰੀਚਾਰਜ ਲਈ, 2 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਅਤੇ 3 ਰੁਪਏ ਤੋਂ ਵੱਧ ਦੇ ਰੀਚਾਰਜ ਲਈ ਤੁਹਾਨੂੰ ਸੁਵਿਧਾ ਫੀਸ ਦੇ ਤੌਰ ‘ਤੇ ਭੁਗਤਾਨ ਕਰਨਾ ਪਵੇਗਾ।







