ਜੇ ਤੁਸੀਂ ਵੀ ਸਿਰਫ 99 ਰੁਪਏ ‘ਚ ਆਪਣੀ ਮਨਪਸੰਦ ਫ਼ਿਲਮ ਦੇਖਣਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖਬਰ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜਨਵਰੀ 18

ਆਉਣ ਵਾਲੀ 20 ਜਨਵਰੀ ਸ਼ੁੱਕਰਵਾਰ ਨੂੰ ਸਿਨੇਮਾ ਪ੍ਰੇਮੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਦੇਸ਼ ਦੇ ਸਾਰੇ ਸਿਨੇਮਾਘਰਾਂ ‘ਚ ਸਿਰਫ 99 ਰੁਪਏ ਦੀ ਟਿਕਟ ਰੱਖੀ ਗਈ ਹੈ। ਜਿੱਥੇ ਵੀ ਜੀ. ਐੱਸ. ਟੀ. ਲਾਗੂ ਹੈ, ਉੱਥੇ ਇਹ ਟੈਕਸ ਵੀ ਜੋੜਿਆ ਗਿਆ ਹੈ। ਮਤਲੱਬ ਕਿ 99 ਰੁਪਏ ਦੀ ਟਿਕਟ ਹੈ ਅਤੇ GST ਜੋੜਨ ਤੋਂ ਬਾਅਦ ਕੁੱਲ 112 ਰੁਪਏ ਦੇਣੇ ਪੈਣਗੇ। ਇਹ ਆਫਰ ਸਿਰਫ ਉਸ ਦਿਨ ਚੱਲ ਰਹੀ ਫਿਲਮ ਲਈ ਵੈਲਿਡ ਹੈ। ਪਿਛਲੇ ਸਾਲ ਪੀ. ਵੀ. ਆਰ, ਆਈਨੌਕਸ, ਕਾਰਨੀਵਲ, ਸਿਨੇਪੋਲਿਸ, ਮਿਰਾਜ, ਡਿਲਾਈਟ ਆਦਿ ਨੇ ਸਿਨੇਮਾ ਪ੍ਰੇਮੀ ਦਿਵਸ 2022 ਮਨਾਇਆ ਅਤੇ ਟਿਕਟ ਦੀ ਕੀਮਤ 75 ਰੁਪਏ ਰੱਖੀ ਸੀ। ਇਸ ਸਾਲ ਕੀਮਤ ਵਧਾਈ ਗਈ ਹੈ।

Leave a Reply

Your email address will not be published. Required fields are marked *

View in English