ਜਦੋਂ ਤੱਕ ਹਰਿਆਣਾ ਸਰਕਾਰ ਵਿਰੁਧ ਪਰਚਾ ਦਰਜ ਨਹੀਂ ਹੁੰਦਾ ਉਦੋਂ ਤੱਕ ਸ਼ੁੱਭਕਰਨ ਦਾ ਸਸਕਾਰ ਨਹੀਂ ਕਰਾਂਗੇ : ਪੰਧੇਰ, ਡੱਲੇਵਾਲ

ਫੈਕਟ ਸਮਾਚਾਰ ਸੇਵਾ

ਪਟਿਆਲਾ , ਫ਼ਰਵਰੀ 23

ਕਿਸਾਨ ਲੀਡਰ ਸਵਰਨ ਸਿੰਘ ਪੰਧੇਰ ਅਤੇ ਡੱਲੇਵਾਲ ਨੇ ਪਟਿਆਲਾ ਵਿਖੇ ਪ੍ਰੈਸ ਕਾਨਫ਼ਰੰਸ ਕਰ ਕੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕਿਸਾਨ ਸ਼ੁੱਭਕਰਨ ਸਿੰਘ ‘ਤੇ ਜੁਲਮ ਕਰਨ ਵਾਲੀ ਹਰਿਆਣਾ ਸਰਕਾਰ ਵਿਰੁਧ ਪਰਚਾ ਦਰਜ ਨਹੀਂ ਹੁੰਦਾ ਉਦੋ ਤੱਕ ਅਸੀਂ ਸ਼ੁੱਭਕਰਨ ਦਾ ਅੰਤਮ ਸਸਕਾਰ ਨਹੀਂ ਕਰਾਂਗੇ।

ਉਨ੍ਹਾਂ ਨਾਲ ਹੀ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਇਕ ਕਰੋੜ ਦੇ ਮੁਆਵਜ਼ੇ ਦਾ ਐਲਾਨ ਅਤੇ ਸਰਕਾਰੀ ਨੌਕਰੀ ਦੀ ਪੇਸ਼ਕੱਸ਼ ਕੀਤੀ ਹੈ, ਇਹ ਠੀਕ ਹੈ ਪਰ ਹਰਿਆਣਾ ਸਰਕਾਰ ਵਿਰੁਧ ਕੇਸ ਵੀ ਦਰਜ ਹੋਣਾ ਚਾਹੀਦਾ ਹੈ।

Leave a Reply

Your email address will not be published. Required fields are marked *

View in English