ਫੈਕਟ ਸਮਾਚਾਰ ਸੇਵਾ
ਦਸੰਬਰ 21
ਬਦਲਦੇ ਮੌਸਮ ਵਿੱਚ ਅਕਸਰ ਲੋਕਾਂ ਨੂੰ ਛਾਤੀ ਅਤੇ ਗਲੇ ਵਿੱਚ ਬਲਗਮ ਜਮਾਂ ਹੋ ਜਾਂਦੀ ਹੈ। ਇਸ ਕਾਰਨ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ ਅਤੇ ਹਰ ਸਮੇਂ ਛਾਤੀ ਵਿਚ ਜਕੜਨ ਦਾ ਅਹਿਸਾਸ ਹੁੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਦਵਾਈਆਂ ਦੀ ਵਰਤੋਂ ਕਰਦੇ ਹਨ। ਇਸ ਨਾਲ ਤੁਹਾਨੂੰ ਥੋੜ੍ਹੀ ਦੇਰ ਲਈ ਰਾਹਤ ਮਿਲਦੀ ਹੈ ਪਰ ਸਮੱਸਿਆ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੀ। ਆਓ ਤੁਹਾਨੂੰ ਇਸ ਜੰਮੇ ਹੋਏ ਬਲਗਮ ਨੂੰ ਦੂਰ ਕਰਨ ਦੇ ਕੁਝ ਕਾਰਗਰ ਟਿਪਸ ਦੱਸਦੇ ਹਾਂ :
ਨੀਲਗਿਰੀ ਤੇਲ
ਨੀਲਗਿਰੀ ਦੇ ਤੇਲ ਨਾਲ ਗਲੇ ਅਤੇ ਛਾਤੀ ਦੀ ਮਾਲਿਸ਼ ਕਰੋ ਅਤੇ ਇਸ ਤੇਲ ਦੀਆਂ ਕੁਝ ਬੂੰਦਾਂ ਨੱਕ ਵਿੱਚ ਪਾਓ। ਇਹ ਨੁਸਖਾ ਬਹੁਤ ਜਲਦੀ ਪ੍ਰਭਾਵ ਦਿਖਾਉਂਦਾ ਹੈ। ਇਸ ਦੀਆਂ ਕੁਝ ਬੂੰਦਾਂ ਪਾਣੀ ‘ਚ ਪਾ ਕੇ ਸਵੇਰੇ-ਸ਼ਾਮ ਸੇਵਨ ਕਰੋ।
ਸ਼ਹਿਦ ਅਤੇ ਗਰਮ ਪਾਣੀ
ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚੱਮਚ ਸ਼ਹਿਦ ਮਿਲਾ ਕੇ ਸੇਵਨ ਕਰੋ। ਇਸ ਨਾਲ ਜੰਮੇ ਹੋਏ ਬਲਗਮ ਨੂੰ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ। ਸ਼ਹਿਦ ਛਾਤੀ ਦੀ ਜਕੜਨ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ। ਪਾਣੀ ਗਰਮ ਕਰਦੇ ਸਮੇਂ ਇਸ ‘ਚ ਅਦਰਕ ਦੇ ਇੱਕ ਟੁਕੜੇ ਨੂੰ ਮਿਲਾਉਣ ਨਾਲ ਜਲਦੀ ਅਸਰ ਮਿਲੇਗਾ।
ਕਾਲੀ ਮਿਰਚ ਅਤੇ ਸ਼ਹਿਦ
ਕਾਲੀ ਮਿਰਚ ਹਰ ਤਰ੍ਹਾਂ ਦੇ ਇਨਫੈਕਸ਼ਨ ਨੂੰ ਦੂਰ ਕਰਨ ‘ਚ ਮਦਦਗਾਰ ਹੈ। ਜੰਮੇ ਹੋਏ ਬਲਗਮ ਤੋਂ ਛੁਟਕਾਰਾ ਪਾਉਣ ਲਈ ਇੱਕ ਚਮਚ ਸ਼ਹਿਦ ਵਿੱਚ ਇੱਕ ਚੁਟਕੀ ਕਾਲੀ ਮਿਰਚ ਪਾਊਡਰ ਮਿਲਾ ਕੇ ਲਓ। ਇਸ ਉਪਾਅ ਨੂੰ ਇਕ ਹਫਤੇ ਤੱਕ ਲਗਾਤਾਰ ਅਜ਼ਮਾਓ, ਤੁਹਾਨੂੰ ਰਾਹਤ ਮਿਲੇਗੀ।
ਕੱਚੀ ਹਲਦੀ ਦਾ ਸੇਵਨ
ਕੱਚੀ ਹਲਦੀ ਹਰ ਤਰ੍ਹਾਂ ਦੇ ਬੈਕਟੀਰੀਅਲ ਇਨਫੈਕਸ਼ਨ ਨੂੰ ਦੂਰ ਕਰਨ ਲਈ ਮਦਦਗਾਰ ਹੈ। ਕੱਚੀ ਹਲਦੀ ਨੂੰ ਪਾਣੀ ‘ਚ ਉਬਾਲ ਕੇ ਇਸ ਦਾ ਸੇਵਨ ਕਰੋ। ਇਹ ਜਮ੍ਹਾ ਹੋਏ ਬਲਗਮ ਨੂੰ ਆਰਾਮ ਨਾਲ ਦੂਰ ਕਰ ਦੇਵੇਗਾ। ਇਸ ਦੇ ਨਾਲ ਹੀ ਕਫ ਕਾਰਨ ਹੋਣ ਵਾਲੀ ਖਾਂਸੀ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ ਕਿਉਂਕਿ ਹਲਦੀ ‘ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ।
ਤੁਲਸੀ ਅਤੇ ਅਦਰਕ
ਤੁਲਸੀ ਅਤੇ ਅਦਰਕ ਹਰ ਤਰ੍ਹਾਂ ਦੇ ਇਨਫੈਕਸ਼ਨ ਨੂੰ ਦੂਰ ਕਰਨ ‘ਚ ਕਾਰਗਰ ਹਨ। ਤੁਸੀਂ ਅਦਰਕ ਅਤੇ ਤੁਲਸੀ ਦਾ ਕਾੜ੍ਹਾ ਬਣਾ ਕੇ ਇਸ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਡੇ ਬਲਗਮ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ-ਨਾਲ ਇਮਿਊਨ ਪਾਵਰ ਨੂੰ ਵੀ ਵਧਾਏਗਾ।
ਨਿੰਬੂ ਅਤੇ ਸ਼ਹਿਦ
ਨਿੰਬੂ ਅਤੇ ਸ਼ਹਿਦ ਦਾ ਸੇਵਨ ਵੀ ਤੁਹਾਨੂੰ ਜੰਮੇ ਹੋਏ ਬਲਗਮ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਵਿਚ ਮਦਦਗਾਰ ਹੈ। ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚੱਮਚ ਸ਼ਹਿਦ ਅਤੇ ਕੁੱਝ ਨਿੰਬੂ ਦੀਆਂ ਬੂੰਦਾਂ ਮਿਲਾ ਕੇ ਪੀਓ, ਤੁਹਾਨੂੰ ਆਰਾਮ ਮਿਲੇਗਾ।
ਸਟੀਮ ਲੈਣ ਨਾਲ ਫਾਇਦਾ ਹੋਵੇਗਾ
ਤੁਸੀਂ ਸਵੇਰੇ-ਸ਼ਾਮ ਭਾਫ਼ ਲੈਣਾ ਸ਼ੁਰੂ ਕਰ ਦਿਓ। ਜੰਮੇ ਹੋਏ ਬਲਗਮ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਇਹ ਪੱਕਾ ਤਰੀਕਾ ਹੈ। ਇਸ ਨੁਸਖੇ ਨੂੰ ਅਜ਼ਮਾਉਣ ਨਾਲ ਤੁਸੀਂ ਦੋ-ਤਿੰਨ ਦਿਨਾਂ ਵਿੱਚ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਗਰਮ ਪਾਣੀ ਪੀਣਾ
ਛਾਤੀ ਅਤੇ ਗਲੇ ‘ਚ ਜਮ੍ਹਾ ਹੋਏ ਬਲਗਮ ਨੂੰ ਦੂਰ ਕਰਨ ਲਈ ਠੰਡੇ ਪਾਣੀ ਦੀ ਬਜਾਏ ਗਰਮ ਪਾਣੀ ਦਾ ਸੇਵਨ ਕਰਨਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਗਰਮ ਪਾਣੀ ਜਮ੍ਹਾਂ ਹੋਏ ਬਲਗਮ ਨੂੰ ਆਸਾਨੀ ਨਾਲ ਪਿਘਲਾ ਕੇ , ਇਸ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।







