ਚੰਡੀਗੜ੍ਹ ਮੇਅਰ ਚੋਣ ਵਿਵਾਦ :NSUI ਦਾ ਭਾਜਪਾ ਖ਼ਿਲਾਫ਼ ਹੱਲਾ ਬੋਲ, ਪੁਲਿਸ ਨੇ ਵਾਟਰ ਕੈਨਨ ਦਾ ਕੀਤਾ ਇਸਤੇਮਾਲ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਫਰਵਰੀ 7

ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਅੱਜ ਤੀਜੇ ਦਿਨ ਵੀ ਕਾਂਗਰਸ ਦੀ ਯੂਥ ਵਿੰਗ ਦੀ ਜਥੇਬੰਦੀ ਐਨ ਐਸ ਯੂ ਆਈ ਨੇ ਭਾਜਪਾ ਖਿਲਾਫ ਹੱਲਾ ਬੋਲ ਰੋਸ ਵਿਖਾਵਾ ਕੀਤਾ। ਐਨਐਸਯੂਆਈ ਦੀ ਵਿਦਿਆਰਥੀ ਵਿੰਗ ਨੇ ਭਾਜਪਾ ਦਫਤਰ ਦੇ ਬਾਹਰ ਜਬਰਦਸਤ ਰੋਸ ਵਿਖਾਵਾ ਕੀਤਾ। ਇਸ ਦੌਰਾਨ ਪੁਲਿਸ ਨੇ ਰੋਸ ਵਿਖਾਵਾ ਕਰ ਰਹੇ ਨੌਜਵਾਨਾਂ ਉੱਤੇ ਪਾਣੀ ਦੀਆਂ ਤੇਜ ਵਾਛੜਾਂ ਛੱਡੀਆਂ।

ਚੰਡੀਗੜ੍ਹ ‘ਚ ਅੱਜ ਕਾਂਗਰਸ ਦੀ ਯੂਥ ਵਿੰਗ ਦੀ ਜਥੇਬੰਦੀ ਐੱਨਐੱਸਯੂਆਈ ਵੱਲੋਂ ਭਾਜਪਾ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨਕਾਰੀ ਭਾਜਪਾ ਦਫ਼ਤਰ ਵੱਲ ਕੂਚ ਕਰ ਰਹੇ ਸਨ। ਇਨ੍ਹਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਵੱਲੋਂ ਬੈਰੀਕੇਡ ਲਗਾਏ ਗਏ ਅਤੇ ਪਾਣੀ ਦੀਆਂ ਬੁਛਾਰਾਂ ਵੀ ਕੀਤੀਆਂ ਗਈਆਂ। ਯੂਥ ਕਾਂਗਰਸ ਵਰਕਰਾਂ ਨੂੰ ਖਿਦੇੜਨ ਲਈ ਪੁਲੀਸ ਵੱਲੋਂ ਹਲਕਾ ਲਾਠੀਚਾਰਾਜ ਵੀ ਕੀਤਾ ਗਿਆ। ਪ੍ਰਦਰਸ਼ਨਕਾਰੀ ਭਾਜਪਾ ਖ਼ਿਲਾਫ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਨ।

Leave a Reply

Your email address will not be published. Required fields are marked *

View in English