ਚੰਡੀਗੜ੍ਹ ਪੀਜੀਆਈ ‘ਚ ਹੁਣ 15 ਨਹੀਂ ਬਲਕਿ 4 ਘੰਟੇ ਵਿੱਚ ਮਿਲੇਗੀ ਖੂਨ ਦੀ ਜਾਂਚ ਦੀ ਰਿਪੋਰਟ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਦਸੰਬਰ 7

ਚੰਡੀਗੜ੍ਹ ਪੀਜੀਆਈ ਵਿੱਚ ਹੁਣ ਖੂਨ ਦੀ ਜਾਂਚ ਦੀ ਰਿਪੋਰਟ 15 ਘੰਟਿਆਂ ਦੀ ਬਜਾਏ 4 ਤੋਂ 6 ਘੰਟਿਆਂ ਵਿੱਚ ਦਿੱਤੀ ਜਾਵੇਗੀ। ਮਸ਼ੀਨ ਤੋਂ ਹੀ ਸਲਾਈਡਾਂ ਬਣਾਈਆਂ ਜਾਣਗੀਆਂ ਅਤੇ ਗੰਭੀਰ ਬਿਮਾਰੀਆਂ ਸਬੰਧੀ ਜਾਂਚ ਜਲਦੀ ਹੀ ਕੀਤੀ ਜਾਵੇਗੀ। ਇਸ ਦੇ ਲਈ ਪੀਜੀਆਈ ਦੀ ਨਵੀਂ ਓਪੀਡੀ ਇਮਾਰਤ ਵਿੱਚ ਐਡਵਾਂਸ ਹੀਮੋਗ੍ਰਾਮ ਲੈਬ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਬੀਤੇ ਦਿਨ ਇਸ ਲੈਬ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਮਰੀਜ਼ ਇਸ ਦਾ ਲਾਭ ਲੈ ਸਕਣ।

ਇਸ ਲੈਬ ‘ਚ ਹੀਮੋਗਲੋਬਿਨ, ਪਲੇਟਲੇਟ ਕਾਉਂਟ ਅਤੇ ਵ੍ਹਾਈਟ ਬਲੱਡ ਸੈੱਲ ਕਾਉਂਟ ਦੇ ਨਾਲ-ਨਾਲ ਡਿਫਰੈਂਸ਼ੀਅਲ ਕਾਉਂਟ, ਰੈਟੀਕੁਲੋਸਾਈਟ ਕਾਉਂਟ ਵਰਗੇ ਟੈਸਟ ਕੀਤੇ ਜਾਣਗੇ।

Leave a Reply

Your email address will not be published. Required fields are marked *

View in English