ਚੋਣਾਂ ਨੇੜੇ ਆਉਂਦਿਆਂ ਹੀ ਪੰਜਾਬ ਵਿੱਚ ਈਡੀ ਦੇ ਛਾਪੇ ਹੋਏ ਤੇਜ਼, ਏਜੰਸੀ ਭਾਜਪਾ ਦੇ ਸਿਆਸੀ ਵਿੰਗ ਵਜੋਂ ਕਰ ਰਹੀ ਹੈ ਕੰਮ: ਬਲਤੇਜ ਪੰਨੂ

ਚੋਣਾਂ ਨੇੜੇ ਆਉਂਦਿਆਂ ਹੀ ਪੰਜਾਬ ਵਿੱਚ ਈਡੀ ਦੇ ਛਾਪੇ ਹੋਏ ਤੇਜ਼, ਏਜੰਸੀ ਭਾਜਪਾ ਦੇ ਸਿਆਸੀ ਵਿੰਗ ਵਜੋਂ ਕਰ ਰਹੀ ਹੈ ਕੰਮ: ਬਲਤੇਜ ਪੰਨੂ

ਚੋਣਾਂ ਵਿੱਚ ਕੁਝ ਹੀ ਮਹੀਨੇ ਬਾਕੀ ਰਹਿੰਦਿਆਂ ਈਡੀ ਦੇ ਫੇਰੇ ਲਗਾਤਾਰ ਜਾਰੀ: ਬਲਤੇਜ ਪੰਨੂ

ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਈਡੀ ਸਭ ਤੋਂ ਪਹਿਲਾਂ ਉੱਥੇ ਪਹੁੰਚਦੀ ਹੈ, ਇਸ ਦੀ ਸਰਗਰਮੀ ਚੋਣਾਂ ਨੇੜੇ ਆਉਣ ਦਾ ਸੰਕੇਤ: ਬਲਤੇਜ ਪੰਨੂ

ਚੰਡੀਗੜ੍ਹ 22 ਸਤੰਬਰ 

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਦਾਅਵਾ ਕੀਤਾ ਹੈ ਕਿ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ‘ਤੇ ਛਾਪੇਮਾਰੀ ਸਮੇਤ ਪੰਜਾਬ ਵਿੱਚ  ਈਡੀ ਦੀਆਂ ਹਾਲੀਆ ਸਰਗਰਮੀਆਂ ਕਾਫ਼ੀ ਅਹਿਮ ਹਨ, ਕਿਉਂਕਿ ਚੋਣਾਂ ਵਿੱਚ ਹੁਣ ਕੁਝ ਹੀ ਮਹੀਨੇ ਬਾਕੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਈਡੀ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਦੌਰੇ ਕਰ ਰਹੀ ਹੈ ਅਤੇ ਇਹ ਏਜੰਸੀ ਤੇਜ਼ੀ ਨਾਲ ਭਾਜਪਾ ਦਾ ਇੱਕ ਸਿਆਸੀ ਹਥਿਆਰ ਬਣ ਚੁੱਕੀ ਹੈ।

‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਕਿਹਾ, “ਚੋਣਾਂ ਵਿੱਚ ਕੁਝ ਮਹੀਨੇ ਬਾਕੀ ਹੋਣ ਕਾਰਨ ਪਿਛਲੇ ਕੁਝ ਹਫ਼ਤਿਆਂ ਤੋਂ ਈਡੀ ਦੇ ਫੇਰੇ ਲਗਾਤਾਰ ਜਾਰੀ ਹਨ। ਇਸ ਲਈ ਈਡੀ ਪੂਰੀ ਤਰ੍ਹਾਂ ਸਰਗਰਮ ਹੈ। ਇਸ ਦਾ ਮਤਲਬ ਹੈ ਕਿ ਚੋਣ ਪ੍ਰਕਿਰਿਆ ਠੀਕ-ਠਾਕ ਚੱਲ ਰਹੀ ਹੈ, ਕਿਉਂਕਿ ਅੱਜ-ਕੱਲ੍ਹ ਈਡੀ ਭਾਜਪਾ ਦਾ ਹੀ ਇੱਕ ਵਿੰਗ ਬਣ ਕੇ ਰਹਿ ਗਈ ਹੈ।”

ਬਲਤੇਜ ਸਿੰਘ ਪੰਨੂ ਨੇ ਅੱਗੇ ਕਿਹਾ ਕਿ ਈਡੀ ਦੀਆਂ ਇਹ ਗਤੀਵਿਧੀਆਂ ਆਉਣ ਵਾਲੀਆਂ ਚੋਣਾਂ ਦਾ ਸੰਕੇਤ ਬਣ ਚੁੱਕੀਆਂ ਹਨ। ਉਨ੍ਹਾਂ ਕਿਹਾ, “ਜਿੱਥੇ ਵੀ ਚੋਣਾਂ ਹੋਣ ਵਾਲੀਆਂ ਹੁੰਦੀਆਂ ਹਨ, ਈਡੀ ਸਭ ਤੋਂ ਪਹਿਲਾਂ ਉੱਥੇ ਪਹੁੰਚਦੀ ਹੈ। ਜਦੋਂ ਵੀ ਈਡੀ ਸਰਗਰਮ ਹੁੰਦੀ ਹੈ ਤਾਂ ਸਭ ਨੂੰ ਸਮਝ ਆ ਜਾਂਦਾ ਹੈ ਕਿ ਉੱਥੇ ਜਲਦੀ ਹੀ ਚੋਣਾਂ ਹੋਣ ਵਾਲੀਆਂ ਹਨ।”

Leave a Reply

Your email address will not be published. Required fields are marked *

View in English