ਚੇਤਨ ਸਿੰਘ ਜੋੜੇਮਾਜਰਾ ਨੇ ਕੀਤਾ ਸਟਾਰ ਲੈਂਡ ਡਿਵੈਲਪਰ ਦੇ ਮੁੱਖ ਦਫ਼ਤਰ ਦਾ ਉਦਘਾਟਨ

ਫੈਕਟ ਸਮਾਚਾਰ ਸੇਵਾ

ਐਸ ਏ ਐਸ ਨਗਰ, ਅਗਸਤ 18

ਕੌਮਾਂਤਰੀ ਹਵਾਈ ਅੱਡੇ ਦੀ ਮੁੱਖ ਸੜਕ ਤੇ ਸਥਿਤ ਸਟਾਰ ਲੈਂਡ ਡਿਵੈਲਪਰ ਦੇ ਮੁੱਖ ਦਫ਼ਤਰ ਐਸ ਸੀ ਐੱਫ 39 ਸੈਕਟਰ 80 ਐਸ ਏ ਐਸ ਨਗਰ ਨੇੜੇ ਸੀ ਪੀ ਮਾਲ (ਮੋਹਾਲੀ ) ਵਿਖੇ ਦਫ਼ਤਰ ਦੇ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਅੱਜ ਕੈਬਨਿਟ ਮੰਤਰੀ, ਪੰਜਾਬ ਚੇਤਨ ਸਿੰਘ ਜੋੜੇਮਾਜਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਅਤੇ ਰਾਗੀ ਸਿੰਘਾਂ ਨੇ ਕਥਾ ਕੀਰਤਨ ਦੀਆਂ ਵਿਚਾਰਾਂ ਦੀ ਸਾਂਝ ਪਾਈ। ਇਸ ਤੋਂ ਬਾਅਦ ਬੋਲਦਿਆਂ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਕਿਹਾ ਕਿ ਸਟਾਰ ਲੈਂਡ ਡਿਵੈਲਪਰ ਦੇ ਐੱਮ ਡੀ ਤਾਰਾ ਸਿੰਘ ਸਮਾਜ ਸੇਵੀ ਕਾਰਜਾਂ ਵਿਚ ਯਤਨਸ਼ੀਲ ਹਨ ਅਤੇ ਉਨ੍ਹਾਂ ਦੁਆਰਾ ਕਈ ਕਰੋਨਾ ਕਾਲ ਵਿੱਚ ਅਤੇ ਪੰਜਾਬ ਵਿੱਚ ਹੜਾਂ ਦੌਰਾਨ ਵੀ ਆਪਣੀ ਟੀਮ ਨਾਲ ਸੇਵਾ ਕੀਤੀ ਹੈ ਅਤੇ ਵੱਖ ਵੱਖ ਕਾਲਜਾਂ ਵਿੱਚ ਇਹ ਬਤੌਰ ਚੇਅਰਮੈਨ ਸੇਵਾਵਾਂ ਨਿਭਾਅ ਰਹੇ ਹਨ। ਅੱਜ ਉਹਨਾਂ ਨੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਦੀ ਅਸੀ ਵਧਾਈ ਦਿੰਦੇ ਹਾਂ। ਇਸ ਮੌਕੇ ਪੰਜਾਬ , ਹਿਮਾਚਲ ਪ੍ਰਦੇਸ਼ ,ਹਰਿਆਣਾ ਤੋਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਕਈ ਰਾਜਾਂ ਦੇ ਨਾਮੀ ਕਾਰੋਬਾਰੀ ਸ਼ਖਸ਼ੀਅਤਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ,ਪੁਲਿਸ ਅਫਸਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਪੁੱਜੇ।

ਸਮਾਗਮ ਦੇ ਅੰਤ ਵਿਚ ਸਟਾਰ ਲੈਂਡ ਡਿਵੈਲਪਰ ਦੇ ਐੱਮ ਡੀ ਤਾਰਾ ਸਿੰਘ ਸਮੂਹ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਮੇਰਾ ਇਹ ਸੁਪਨਾ ਹੈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਜੀ ਤੋਂ ਸੇਵਾ ਸ਼ੁਰੂ ਕੀਤੀ ਸੀ ਗੁਰੂ ਸਾਹਿਬ ਨੇ ਬਹੁਤ ਅਪਾਰ ਕ੍ਰਿਪਾ ਕੀਤੀ ਹੈ। ਅੱਜ ਇਸ ਮੁਕਾਮ ‘ਤੇ ਪਹੁੰਚੇ ਹਾਂ ਜੋ ਸੰਗਤ ਦੀਆਂ ਦੁਆਵਾਂ ਹਨ।

Leave a Reply

Your email address will not be published. Required fields are marked *

View in English