ਚੀਨ ਸਮੇਤ 6 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਨਿਯਮਾਂ ‘ਚ ਮਿਲੀ ਛੋਟ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ ,ਫਰਵਰੀ 10

ਭਾਰਤ ਸਰਕਾਰ ਨੇ ਕੋਰੋਨਾ ਕਾਰਨ ਛੇ ਦੇਸ਼ਾਂ ਲਈ ਲਾਜ਼ਮੀ ਬਣਾਏ ਗਏ ਨਿਯਮਾਂ ਵਿੱਚ ਰਾਹਤ ਦਿੱਤੀ ਹੈ। ਹੁਣ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੋਰੋਨਾ ਦੀ ਟੈਸਟ ਰਿਪੋਰਟ ਅਤੇ ‘ਏਅਰ ਸੁਵਿਧਾ’ ਫਾਰਮ ਅਪਲੋਡ ਕਰਨ ਦੇ ਨਿਯਮ ਤੋਂ ਰਾਹਤ ਮਿਲ ਗਈ ਹੈ। ਜਿਨ੍ਹਾਂ 6 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਇਹ ਸਹੂਲਤ ਦਿੱਤੀ ਗਈ ਹੈ, ਉਨ੍ਹਾਂ ਵਿਚ ਚੀਨ, ਸਿੰਗਾਪੁਰ, ਹਾਂਗਕਾਂਗ, ਕੋਰੀਆ, ਥਾਈਲੈਂਡ ਅਤੇ ਜਾਪਾਨ ਸ਼ਾਮਲ ਹਨ।

Leave a Reply

Your email address will not be published. Required fields are marked *

View in English