ਫੈਕਟ ਸਮਾਚਾਰ ਸੇਵਾ
ਗ੍ਰੇਟਰ ਨੋਇਡਾ, ਮਾਰਚ 3
ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ ਵੈਸਟ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਗ੍ਰੇਨੋ ਵੈਸਟ ਦੇ ਬਲੂ ਸਕੁਏਅਰ ਮਾਲ ਵਿੱਚ ਗਰਿੱਲ ਡਿੱਗ ਗਈ। ਗਰਿੱਲ ਹੇਠਾਂ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਮਾਲ ‘ਚ ਹਫੜਾ-ਦਫੜੀ ਮਚ ਗਈ।
ਜਾਣਕਾਰੀ ਮੁਤਾਬਕ ਬਿਸਰਖ ਥਾਣਾ ਖੇਤਰ ‘ਚ ਸਥਿਤ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਬਲੂ ਸਕੁਏਅਰ ਮਾਲ ਦੀ ਛੱਤ ਤੋਂ ਲੋਹੇ ਦਾ ਢਾਂਚਾ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਿਸ ਵਿੱਚ ਹਰਿੰਦਰ ਭਾਟੀ ਅਤੇ ਸ਼ਕੀਲ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਹੋਰ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।







