ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਸਤੰਬਰ 23
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਦਵਿੰਦਰ ਬੰਬੀਹਾ ਅਤੇ ਗੋਲਡੀ ਬਰਾੜ ਗੈਂਗ ਦੇ ਵਿਚਕਾਰ ਤਕਰਾਰ ਲਗਾਤਾਰ ਵੱਧ ਰਿਹਾ ਹੈ ਅਤੇ ਇਕ ਦੂਜੇ ਦੇ ਖਿਲਾਫ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਹਮਲਾ ਕਰ ਰਹੇ ਹਨ। ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਨੌਜਵਾਨਾਂ ਨੂੰ ਆਪਣੇ ਗੈਂਗ ਨਾਲ ਜੋੜਨ ਲਈ ਵਟਸਅੱਪ ਨੰਬਰ ਜਾਰੀ ਕੀਤਾ ਹੈ। ਜਿਸ ਵਿਚ ਲਿਖਿਆ ਹੈ ਕਿ ਹੈਲੋ ਸਾਰੇ ਵੀਰਾਂ ਨੂੰ ਸਭ ਤੋਂ ਪਹਿਲਾ ਸਤਿ ਸ਼੍ਰੀ ਅਕਾਲ, ਜੋ ਵੀਰਾਂ ਨੇ ਆਪਣਾ ਗਰੁੱਪ ਜਵਾਇੰਨ ਕਰਨਾ ਹੈ ਉਹ ਵਟਸਅੱਪ ਨੰਬਰ ‘ਤੇ ਮੈਸੇਜ ਕਰਨ।







