ਗੈਂਗਸਟਰ ਕੁਲਬੀਰ ਨਰੂਆਣਾ ਦੇ ਕਰੀਬੀ ਅਜ਼ੀਜ਼ ਖ਼ਾਨ ਦੀ ਸੜਕ ਹਾਦਸੇ ‘ਚ ਮੌਤ

ਫੈਕਟ ਸਮਾਚਾਰ ਸੇਵਾ

ਬਠਿੰਡਾ , ਜਨਵਰੀ 3

ਗੈਂਗਸਟਰ ਕੁਲਬੀਰ ਨਰੂਆਣਾ ਦੇ ਨਜ਼ਦੀਕੀ ਸਾਥੀ ਅਜ਼ੀਜ਼ ਖਾਂ ਵਾਸੀ ਤਲਵੰਡੀ ਸਾਬੋ ਦੀ ਇਕ ਸੜਕ ਹਾਦਸੇ ‘ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਜ਼ੀਜ਼ ਖਾਨ ਦੀ ਸਕਾਰਪਿਓ ਗੱਡੀ ਨਾਲ ਭਿਆਨਕ ਹਾਦਸਾ ਅੱਜ ਤੜਕੇ ਪੌਣੇ 3 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਇਕ ਸਾਥੀ ਤੇ ਗੰਨਮੈਨ ਨਾਲ ਤਲਵੰਡੀ ਸਾਬੋ ਤੋਂ ਪਟਿਆਲਾ ਵੱਲ ਜਾ ਰਹੇ ਸਨ। ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਦੱਸਿਆ ਰਿਹਾ ਹੈ। ਅਜ਼ੀਜ਼ ਖਾਂ ਦੀ ਮੌਤ ਕਾਰਨ ਉਸ ਦੇ ਚਾਹੁਣ ਵਾਲਿਆਂ ‘ਚ ਸੋਗ ਦੀ ਲਹਿਰ ਦੌੜ ਗਈ।

ਗੈਂਗਸਟਰ ਕੁਲਬੀਰ ਨਰੂਆਣਾ ਦਾ ਨਜ਼ਦੀਕੀ ਸਾਥੀਆਂ ‘ਚੋਂ ਹੈ। ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅਜ਼ੀਜ਼ ਖਾਨ ਨੇ ਪ੍ਰੈਸ ਕਾਨਫਰੰਸ ਕਰ ਕੇ ਦੋਸ਼ ਲਾਏ ਸਨ ਕਿ ਲਾਰੈਂਸ ਬਿਸ਼ਨੋਈ ਗਿਰੋਹ ਨੇ ਉਸਨੂੰ ਕਤਲ ਕਰਾਉਣ ਦੀ ਯੋਜਨਾ ਬਣਾਈ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਵਾਲੇ ਗੈਂਗਸਟਰ ਇਸ ਘਟਨਾ ਤੋਂ ਪਹਿਲਾਂ ਉਸ ਨੂੰ ਕਤਲ ਕਰਨ ਲਈ ਤਲਵੰਡੀ ਸਾਬੋ ਆਏ ਸਨ। ਇਸ ਤੋਂ ਬਾਅਦ ਅਜ਼ੀਜ਼ ਖਾਨ ਕਾਫੀ ਸੁਰਖੀਆਂ ‘ਚ ਰਿਹਾ। ਉਸ ਦੇ ਕਈ ਸਿਆਸਤਦਾਨਾਂ ਨਾਲ ਨਜ਼ਦੀਕੀ ਸਬੰਧ ਸਨ।

Leave a Reply

Your email address will not be published. Required fields are marked *

View in English